ਦਿਲ ਵਿੱਚ ਲੱਖਾਂ ਦਰਦ ਛੁਪਾਈ ਬੈਠੇ ਹਾਂ।
ਚਿਹਰੇ 'ਤੇ ਪਰ ਮੁਸਕਾਨ ਸਜਾਈ ਬੈਠੇ ਹਾਂ।
ਜ਼ਮਾਨਾ ਪਾਗਲ ਨਾ ਆਖੇ ਤਾਂ ਕੀ ਆਖੇ,
ਪੱਥਰ ਤੇ ਸ਼ੀਸ਼ਾ ਇੱਕੋ ਬੋਝੇ ਪਾਈ ਬੈਠੇ ਹਾਂ।
ਹੁਣ ਤਾਂ ਇਕਲਾਪਾ ਹੀ ਚੰਗਾ ਲਗਦੈ ਯਾਰੋ,
ਹਰ ਇੱਕ ਰਿਸ਼ਤੇ ਨੂੰ ਅਜ਼ਮਾਈ ਬੈਠੇ ਹਾਂ।
ਤਰੱਕੀ ਸਾਡੀ ਤਾਂ ਛੂਹ ਰਹੀ ਹੈ ਸਿਖ਼ਰਾਂ ਨੂੰ,
ਮਾਂ ਦੇ ਦੁੱਧ ਵਿੱਚ ਜ਼ਹਿਰ ਮਿਲਾਈ ਬੈਠੇ ਹਾਂ।
'ਹਰਮੇਲ' ਜਾਣੇ ਜਾਂਦੇ ਸਾਂ ਜਿਸਦੇ ਵਾਸਤੇ,
ਪੰਜਾਬੀ ਉਹ ਕਿਰਦਾਰ ਗਵਾਈ ਬੈਠੇ ਹਾਂ।
2 comments:
Harmail
Fantastic
I Love it
Why the comments can not be posted in Punjabi ?
Contact
Tarlok Judge
tarlokjudge@yahoo.co.in
Regards
Tarlok.
ਬਹੁਤ ਖੂਬ ਹਰਮੇਲ ਜੀ
Post a Comment