Wednesday, July 15, 2009

ਇਸ਼ਕ ਤੇਰੇ ਦਾ ਬੂਟਾ

ਤੂੰ ਆਵੀਂ ਨਾ ਆਵੀਂ ਤੇਰੇਰਾਹਾਂ 'ਚ ਨੈਣ ਵਿਛਾਈ ਰੱਖਾਂਗੇ।
ਇਸ਼ਕ ਤੇਰੇ ਦਾ ਬੂਟਾ ਸੱਜਣਾਦਿਲ ਦੇ ਵਿਹੜੇ ਲਾਈ ਰੱਖਾਂਗੇ।

ਜਿੰਦ ਦੇ ਕੇ ਵੀ ਸੱਜਣਾ ਸੰਗ,ਕੀਤੇ ਕੌਲ ਨਿਭਾ ਜਾਈਏ।
ਅਸੀਂ ਲੋਕਾਂ ਵਰਗੇ ਨਹੀਂ ਜੋਪਲ ਵਿੱਚ ਰੰਗ ਵਟਾ ਜਾਈਏ।
ਯਾਦ ਤੇਰੀ ਨੂੰ ਹਸ਼ਰਾਂ ਤੀਕਰ,ਸੀਨੇ ਦੇ ਨਾਲ ਲਾਈ ਰੱਖਾਂਗੇ...
ਇਸ਼ਕ ਤੇਰੇ ਦਾ ਬੂਟਾ ਸੱਜਣਾਦਿਲ ਦੇ ਵਿਹੜੇ ਲਾਈ ਰੱਖਾਂਗੇ।

ਸਾਥੋਂ ਚੰਗਾ ਕੋਈ ਹੋਰ ਮਿਲੇ,ਲੱਖ ਵਾਰੀ ਓਹਦਾ ਹੋ ਜਾਵੀਂ।
ਜਦ 'ਕੱਲਾ ਕਿਧਰੇ ਰਹਿ ਜਾਵੇਂ ਫਿਰ ਸਾਡੇ ਵੱਲ ਤੂੰ ਆਵੀਂ।
ਉਡੀਕ ਤੇਰੀ ਵਿੱਚ ਸਾਹਾਂ ਦੀ,ਧੂਣੀ ਸਦਾ ਰਮਾਈ ਰੱਖਾਂਗੇ...
ਇਸ਼ਕ ਤੇਰੇ ਦਾ ਬੂਟਾ ਸੱਜਣਾਦਿਲ ਦੇ ਵਿਹੜੇ ਲਾਈ ਰੱਖਾਂਗੇ।

ਤੇਰੇ ਬਖ਼ਸ਼ੇ ਹੋਏ ਦਰਦਾਂ ਨੂੰ ਅਸੀਂ ਹੱਸ ਹੱਸ ਕੇ ਜਰ ਲੈਣਾ।
ਤੂੰ ਨਾ ਵੀ ਮਿਲਿਆ ਸੱਜਣਾ ਜੇਯਾਦਾਂ ਸੰਗ ਗੁਜ਼ਾਰਾ ਕਰ ਲੈਣਾ।
ਨਾਂਅ ਇਸ਼ਕੇ ਦਾ ਭੁੱਲਕੇ ਵੀ,ਨਾ ਕਦੇ 'ਬੇਵਫਾਈ' ਰੱਖਾਂਗੇ...
ਇਸ਼ਕ ਤੇਰੇ ਦਾ ਬੂਟਾ ਸੱਜਣਾਦਿਲ ਦੇ ਵਿਹੜੇ ਲਾਈ ਰੱਖਾਂਗੇ।

ਨਾਂਅ ਲੈ ਕੇ 'ਹਰਮੇਲ' ਤੇਰਾਜਦ ਲੋਕੀਂ ਮੈਨੂੰ ਛੇੜਨਗੇ।
ਦਿਲ ਦੇ ਅੱਲੇ ਜ਼ਖ਼ਮਾਂ ਨੂੰ,ਬੇ ਕਿਰਕੀ ਸੰਗ ਉਚੇੜਨਗੇ।
ਜਿੰਦ ਨਿਮਾਣੀ ਨੂੰ ਹਰ ਹੀਲੇ,ਤੇਰੇ ਸੰਗ ਪਰਨਾਈ ਰੱਖਾਂਗੇ...
ਇਸ਼ਕ ਤੇਰੇ ਦਾ ਬੂਟਾ ਸੱਜਣਾਦਿਲ ਦੇ ਵਿਹੜੇ ਲਾਈ ਰੱਖਾਂਗੇ।

0 comments: