ਲਹੂ ਦੀ ਥਾਂ ਰਗਾਂ ਦੇ ਵਿੱਚ ਦੌੜਦਾ ਹੈ ਜ਼ਹਿਰ।
ਸਾਇੰਸਦਾਨਾਂ ਨੇ ਕੇਹਾ ਢਾਇਆ ਹੈ ਇਹ ਕਹਿਰ।।
ਕੀੜੇਮਾਰਾਂ ਤੇ ਕੈਮੀਕਲ ਖਾਦਾਂ ਦੀ ਕਰ ਕਰ ਵਰਤੋਂ,
ਵਿਗੜ ਚੁੱਕੀ ਹੈ ਜੀਵਨ ਰੂਪੀ ਗ਼ਜ਼ਲ ਦੀ ਬਹਿਰ।
ਅਨਾਜਾਂ ਤੇ ਸਬਜ਼ੀਆਂ ਵਿੱਚ ਹੁਣ ਜੀਵਾਂ ਦੇ ਜੀਨ,
ਕਿਥੇ ਕੁ ਜਾਕੇ ਰੋਕੋਗੇ ਬਰਬਾਦੀ ਦੀ ਇਹ ਲਹਿਰ।
ਆਪਣੇ ਬੱਚਿਆਂ ਨੂੰ ਹੱਥੀ ਕਿੱਦਾਂ ਜ਼ਹਿਰ ਖਵਾਓਗੇ,
ਵਾਹੋ ਦਾਹੀ ਭਜਦੇ ਲੋਕੋ ਸੋਚੋ ਜ਼ਰ੍ਹਾ ਕੁ ਠਹਿਰ।
ਮਾਂ ਦਾ ਦੁੱਧ ਵੀ ਹੁਣ ਅੰਮ੍ਰਿਤ ਕਿੱਥੇ ਰਹਿ ਗਿਆ,
ਟੈਸਟਾਂ ਦੇ ਵਿੱਚ ਲੱਭੇ ਨੇ ਕਈ ਤਰ੍ਹਾਂ ਦੇ ਜ਼ਹਿਰ।
ਮਾਹੀਕੋ ਤੇ ਮੋਨਸੈਂਟੋ ਦੇ ਮਨਸੂਬੇ ਹੁਣ ਤਾਂ ਸਮਝੋ,
ਨਵੀਂ ਗ਼ੁਲਾਮੀ ਭੋਗ ਰਹੇ ਨੇ ਕੀ ਪਿੰਡ ਕੀ ਸ਼ਹਿਰ।
ਵਿਕਾਸ ਨਹੀਂ ਵਿਨਾਸ਼ ਹੈ ਇਹ ਤਾਂ ਹਰਮੇਲ,
ਗੁਣ ਜੀਹਦੇ ਗਾਉਂਦੀਆਂ ਸਰਕਾਰਾਂ ਅੱਠੇ ਪਹਿਰ।।
0 comments:
Post a Comment