-ਸ਼ੋਰ- ਸ਼ਰਾਬੇ, ਅਸ਼ਲੀਲਤਾ ਤੇ ਨੰਗੇਜ਼ ਭਰੀ ਗਾਇਕੀ ਦੇ ਚੀਕ ਚਿਹਾੜੇ 'ਚ ਗਿਣੇ-ਚੁਣੇ ਸਖ਼ਸ਼ ਆਪਣੀਆਂ ਸੰਜੀਦਾ ਸੁਰਾਂ ਜ਼ਰੀਏ ਸੁਖ਼ਦ ਅਹਿਸਾਸ ਕਰਵਾਉਂਦੇ ਹਨ। ਵਾਰਸ ਭਰਾ ਇਨ੍ਹਾਂ ਮਾਣਮੱਤੇ ਹਸਤਾਖ਼ਰਾਂ ਵਿਚ ਪਹਿਲੀਆਂ ਸਫਾਂ ਵਿਚ ਆਉਂਦੇ ਹਨ। ਮਨਮੋਹਨ, ਕਮਲ ਹੀਰ ਤੇ ਸੰਗਤਾਰ ਨੇ ਰਲ ਕੇ ਜੋ ਕੁੱਝ ਪੰਜਾਬੀ ਗਾਇਕੀ ਦੀ ਝੋਲੀ ਪਾਇਐ, ਉਹ ਸੱਚਮੁੱਚ ਵਡਿਆਉਣਯੋਗ ਹੈ। ਹਾਲ ਹੀ ਵਿਚ ਮਨਮੋਹਨ ਵਾਰਸ ਦੀ ਨਵੀਂ ਟੇਪ 'ਦਿਲ 'ਤੇ ਨਾ ਲਾਈਂ' ਰਿਲੀਜ਼ ਹੋਈ ਹੈ। ਗੀਤਾਂ ਦੇ ਬੋਲਾਂ
, ਮਨਮੋਹਨ ਦੀ ਪੁਰਸੋਜ਼ ਆਵਾਜ਼ ਤੇ ਸੰਗਤਾਰ ਦੇ ਦਿਲ ਟੁੰਡਵੇਂ ਸੰਗੀਤ ਦੀਆਂ ਧੁੰਨਾਂ ਸਰੋਤੇ ਨੂੰ ਸੱਚਮੁੱਚ ਝੂਮਣ ਵੀ ਲਾਉਂਦੀਆਂ ਹਨ ਤੇ ਸੋਚਣ ਵੀ। ਐਵੇਂ ਯੱਭਲੀਆਂ ਮਾਰਨ ਵਾਲਿਆਂ ਦੀ ਭੀੜ ਵਿਚ ਜਦੋਂ ਕੋਈ ਪੰਜਾਬ ਦੇ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਦੀ ਗੱਲ ਛੋਹੇ ਤਾਂ ਉਸ ਨੂੰ ਖੁੱਲ੍ਹੇ ਦਿਲ ਨਾਲ ਜੀ ਆਇਆਂ ਆਖਿਆ ਹੀ ਜਾਣਾ ਚਾਹੀਦੈ। ਵਾਰਸ ਦੀ ਇਸ ਨਵੀਂ ਟੇਪ ਦੇ ਭਾਵੇਂ ਸਾਰੇ ਹੀ ਗੀਤ ਸੁਣਨ ਤੇ ਮਾਣਨਯੋਗ ਹਨ, ਪਰ ਸੰਗਤਾਰ ਦੀ ਕਲਮ 'ਚੋ ਨਿੱਕਲਿਆ ਗੀਤ, ਪਾਣੀ ਦਾ ਸਤਿਕਾਰ ਕਰੋ, ਅਜੋਕੇ ਸਮੇਂ ਪੰਜਾਬੀਆਂ ਨੂੰ ਤਰਜ਼ੀਹੀ ਆਧਾਰ 'ਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੁਚੇਤ ਕਰਦਾ ਹੈ। ਇਹ ਕੰਮ ਹਨ, ਧੀਆਂ ਨੂੰ ਬਚਾਉਣਾ, ਰੇਗਿਸਤਾਲ ਬਣਦੀ ਧਰਤੀ ਨੂੰ ਹਰੀ ਭਰੀ ਕਰਨ ਲਈ ਰੁੱਖ ਲਾਉਣਾ ਤੇ ਮੁੱਕਣ ਕਿਨਾਰੇ ਪੁੱਜ ਗਏ ਪਾਣੀ ਨੂੰ ਨਾ ਸਿਰਫ ਸਾਂਭਣਾ ਸਗੋਂ ਗੁਰੂ ਨਾਨਕ ਦੇ ਸ਼ਬਦਾਂ “ਪਾਵਨੁ ਗੁਰੂ ਪਾਣੀ ਪਿਤਾ” ਦੇ ਸਨਮੁੱਖ 'ਸਤਿਕਾਰ' ਦੇਣਾ। ਕੋਈ ਵੀ ਦੇਸ ਪੰਜਾਬ ਜਿਹਾ ਨਾਖਿੜਿਆ ਫੁੰੱਲ ਗੁਲਾਬ ਜਿਹਾ ਨਾਹਰਿਆ ਭਰਿਆ ਬਾਗ ਨਾ ਉਜੜੇਕੁੱਝ ਤੇ ਸੋਚ ਵਿਚਾਰ ਕਰੋਧੀਆਂ ਬਚਾਓ, ਰੁੱਖ ਲਗਾਓਪਾਣੀ ਦਾ ਸਤਿਕਾਰ ਕਰੋ।ਧੀਆਂ ਨੂੰ ਬੋਝ ਸਮਝਦੇ, ਕੁੱਖਾਂ ਵਿਚ ਕਤਲ ਕਰਦੇ ਬੇਸਮਝ ਲੋਕਾਂ ਨੂੰ ਸੰਗਤਾਰ ਦੇ ਇਹ ਲਫਜ਼ ਧੁਰ ਅੰਦਰ ਤੱਕ ਝੰਜੋੜਦੇ ਹਨ, ਕਿ ਧੀਆਂ ਦੁੱਖਾਂ ਦੀਆਂ ਗਰਮ ਹਵਾਵਾਂ ਵਿਚ ਸੀਤ ਬੁੱਲ੍ਹਿਆ ਵਾਂਗ ਹੁੰਦੀਆਂ ਹਨ। ਧੀ ਜੰਮਣ ਨਾਲ ਮਾਂ ਜੰਮਦੀ ਹੈ, ਜਿਹੜੀ ਨਸਲਾਂ ਨੂੰ ਅੱਗੇ ਤੋਰਦੀ ਹੈ :
, ਮਨਮੋਹਨ ਦੀ ਪੁਰਸੋਜ਼ ਆਵਾਜ਼ ਤੇ ਸੰਗਤਾਰ ਦੇ ਦਿਲ ਟੁੰਡਵੇਂ ਸੰਗੀਤ ਦੀਆਂ ਧੁੰਨਾਂ ਸਰੋਤੇ ਨੂੰ ਸੱਚਮੁੱਚ ਝੂਮਣ ਵੀ ਲਾਉਂਦੀਆਂ ਹਨ ਤੇ ਸੋਚਣ ਵੀ। ਐਵੇਂ ਯੱਭਲੀਆਂ ਮਾਰਨ ਵਾਲਿਆਂ ਦੀ ਭੀੜ ਵਿਚ ਜਦੋਂ ਕੋਈ ਪੰਜਾਬ ਦੇ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਦੀ ਗੱਲ ਛੋਹੇ ਤਾਂ ਉਸ ਨੂੰ ਖੁੱਲ੍ਹੇ ਦਿਲ ਨਾਲ ਜੀ ਆਇਆਂ ਆਖਿਆ ਹੀ ਜਾਣਾ ਚਾਹੀਦੈ। ਵਾਰਸ ਦੀ ਇਸ ਨਵੀਂ ਟੇਪ ਦੇ ਭਾਵੇਂ ਸਾਰੇ ਹੀ ਗੀਤ ਸੁਣਨ ਤੇ ਮਾਣਨਯੋਗ ਹਨ, ਪਰ ਸੰਗਤਾਰ ਦੀ ਕਲਮ 'ਚੋ ਨਿੱਕਲਿਆ ਗੀਤ, ਪਾਣੀ ਦਾ ਸਤਿਕਾਰ ਕਰੋ, ਅਜੋਕੇ ਸਮੇਂ ਪੰਜਾਬੀਆਂ ਨੂੰ ਤਰਜ਼ੀਹੀ ਆਧਾਰ 'ਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੁਚੇਤ ਕਰਦਾ ਹੈ। ਇਹ ਕੰਮ ਹਨ, ਧੀਆਂ ਨੂੰ ਬਚਾਉਣਾ, ਰੇਗਿਸਤਾਲ ਬਣਦੀ ਧਰਤੀ ਨੂੰ ਹਰੀ ਭਰੀ ਕਰਨ ਲਈ ਰੁੱਖ ਲਾਉਣਾ ਤੇ ਮੁੱਕਣ ਕਿਨਾਰੇ ਪੁੱਜ ਗਏ ਪਾਣੀ ਨੂੰ ਨਾ ਸਿਰਫ ਸਾਂਭਣਾ ਸਗੋਂ ਗੁਰੂ ਨਾਨਕ ਦੇ ਸ਼ਬਦਾਂ “ਪਾਵਨੁ ਗੁਰੂ ਪਾਣੀ ਪਿਤਾ” ਦੇ ਸਨਮੁੱਖ 'ਸਤਿਕਾਰ' ਦੇਣਾ। ਕੋਈ ਵੀ ਦੇਸ ਪੰਜਾਬ ਜਿਹਾ ਨਾਖਿੜਿਆ ਫੁੰੱਲ ਗੁਲਾਬ ਜਿਹਾ ਨਾਹਰਿਆ ਭਰਿਆ ਬਾਗ ਨਾ ਉਜੜੇਕੁੱਝ ਤੇ ਸੋਚ ਵਿਚਾਰ ਕਰੋਧੀਆਂ ਬਚਾਓ, ਰੁੱਖ ਲਗਾਓਪਾਣੀ ਦਾ ਸਤਿਕਾਰ ਕਰੋ।ਧੀਆਂ ਨੂੰ ਬੋਝ ਸਮਝਦੇ, ਕੁੱਖਾਂ ਵਿਚ ਕਤਲ ਕਰਦੇ ਬੇਸਮਝ ਲੋਕਾਂ ਨੂੰ ਸੰਗਤਾਰ ਦੇ ਇਹ ਲਫਜ਼ ਧੁਰ ਅੰਦਰ ਤੱਕ ਝੰਜੋੜਦੇ ਹਨ, ਕਿ ਧੀਆਂ ਦੁੱਖਾਂ ਦੀਆਂ ਗਰਮ ਹਵਾਵਾਂ ਵਿਚ ਸੀਤ ਬੁੱਲ੍ਹਿਆ ਵਾਂਗ ਹੁੰਦੀਆਂ ਹਨ। ਧੀ ਜੰਮਣ ਨਾਲ ਮਾਂ ਜੰਮਦੀ ਹੈ, ਜਿਹੜੀ ਨਸਲਾਂ ਨੂੰ ਅੱਗੇ ਤੋਰਦੀ ਹੈ :ਪੁੱਤ ਜੰਮਦੇ ਨੇ ਦੁੱਖ ਜੰਮਦੇ ਨੇ
ਧੀ ਹੁੰਦੀ ਏ ਸੀਤ ਹਵਾ,
ਧੀਆਂ ਦੇ ਨਾਲ ਮਾਂ ਜੰਮਦੀ ਏ
ਮਾਂ ਦਾ ਨਾਮ ਪੁਨੀਤ ਸਦਾ,
ਜਿਗਰ ਦਾ ਟੋਟਾ ਜੰਮਦੀ ਬੱਚੀ
ਜਾਨ ਸਮਝ ਕੇ ਪਿਆਰ ਕਰੋਂ। । ।
ਆਪਣੇ ਸੌਝੇ ਲਾਲਚਾਂ ਖਾਤਰ ਧਰਤੀ ਨਾਲ ਖਿਲਵਾੜ ਕਰ ਰਹੇ, ਅੰਨ੍ਹੇਵਾਹ ਰੁੱਖ ਵੱਢ-ਵੱਢ ਧਰਤੀ ਤੋਂ ਜੰਗਲਾਂ ਦਾ ਨਾਮੋ-ਨਿਸ਼ਾਨ ਮਿਟਾਉਣ 'ਤੇ ਤੁਲੇ ਆਧੁਨਿਕ ਮਨੁੱਖ ਨੂੰ ਰੁੱਖਾਂ ਦੀ ਮਹੱਤਤਾ ਬਿਆਨ ਕਰਦਿਆਂ ਇਹ ਗੀਤ, ਚੇਤਾਵਨੀ ਦਿੰਦਾ ਹੈ ਕਿ ਅਸੀਂ ਜੰਗਲ ਉਜਾੜ ਸੁੱਟੇ ਤਾਂ ਸਾਡੇ ਆਪਣੇ ਪਿੰਡ ਗਰਾਂ ਵੀ ਸੁਰੱਖਿਅਤ ਨਹੀਂ ਰਹਿਣੇ :
ਪਿੱਪਲਾਂ ਬੋਹੜਾਂ ਦੀ ਥਾਂ ਥੱਲੇ
ਪਲਦਾ ਸੀ ਪੰਜਾਬ ਕਦੇ
ਕਿੱਕਰ ਟਾਹਲੀ ਅੰਬ ਸ਼ਰੀਂਹ ਨਾਲ
ਬੇਲੇ ਸਨ ਆਬਾਦ ਕਦੇ
ਲਾਲਚ ਦੇ ਵੱਸ ਵਣ ਉਜੜ ਗਏ
ਪਿੰਡ ਨਾ ਉਜੜਨ ਸਾਰ ਕਰੋਂ …। ॥
ਪਾਣੀ ਦੀ ਘਾਟ ਅੱਜ ਸਾਡੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਵਜੋਂ ਉਭਰ ਰਹੀ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਸਾਡੀਆਂ ਆਪਣੀਆਂ ਗ਼ਲਤੀਆਂ ਕਾਰਨ ਬੇਆਬ ਹੁੰਦੀ ਜਾ ਰਹੀ ਹੈ। ਪਾਣੀ ਦੇ ਸੋਮਿਆਂ ਦੀ ਅੰਨ੍ਹੇਵਾਹ, ਬੇਧਿਆਨੀ ਨਾਲ ਕੀਤੀ ਦੁਰਵਰਤੋਂ ਦੇ ਮਾੜੇ ਨਤੀਜੇ ਸਾਡੇ ਸਾਹਮਣੇ ਹਨ। ਧਰਤੀ ਉੱਤਲੇ ਪਾਣੀ ਦੇ ਸੋਮੇ ਅਸੀਂ ਪਲੀਤ ਕਰ ਸੁੱਟੇ ਹਨ। ਦਰਿਆਵਾਂ ਨੂੰ ਨਾਲੇ ਬਣਾ ਧਰਿਆ ਹੈ। ਧਰਤੀ ਹੇਠੋਂ ਪਾਣੀ ਐਨੀ ਬੇਕਿਰਕੀ ਨਾਲ ਕੱਢਿਆ ਹੈ ਕਿ ਹੁਣ ਧਰਤੀ ਮਾਂ ਵੀ ਜਵਾਬ ਦੇਣ ਲਈ ਮਜ਼ਬੂਰ ਹੁੰਦੀ ਜਾਪਦੀ ਹੈ। ਹਰ ਸਾਲ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਧਰਤੀ ਹੇਠ ਬਚਿਆ ਖੁਚਿਆ ਪਾਣੀ ਜ਼ਹਿਰਾਂ ਨਾਲ ਭਰਦਾ ਜਾ ਰਿਹਾ ਹੈ। ਅਜਿਹੀ ਸਥਿੱਤੀ ਵਿਚ ਸਾਨੂੰ ਸਭ ਨੂੰ ਅਕਲ ਤੋਂ ਕੰਮ ਲੈਣ ਦੀ ਲੋੜ ਹੈ, ਬੈਠ ਕੇ ਸੋਚਣ ਦੀ ਲੋੜ ਹੈ। ਕਿਉਂਕਿ ਪਾਣੀ ਜ਼ਿੰਦਗੀ ਹੈ :
ਪੰਜ ਦਰਿਆਵਾਂ ਵਾਲੀ ਧਰਤੀ
ਵੇਂਹਦੇ ਵੇਂਹਦੇ ਸੁੱਕ ਚੱਲੀ ਏ
ਪਾਣੀ ਦੇ ਵਿਚ ਜ਼ਹਿਰਾਂ ਘੁਲੀਆਂ
ਅੰਮ੍ਰਿਤ ਦੀ ਗੱਲ ਮੁੱਕ ਚੱਲੀ ਏ
ਜਲ ਤੋਂ ਬਨਾਂ ਨਾ ਜ਼ਿੰਦਗੀ ਹੋਵੇ
ਫਸਲਾਂ ਸੰਜਮ ਨਾਲ ਤਿਆਰ ਕਰੋ।
ਸੋ, ਅਸੀਂ ਭਾਵੇਂ ਚੰਨ ਜਾਂ ਮੰਗਲ ਵਰਗੇ ਹੋਰ ਗ੍ਰਹਿਆਂ 'ਤੇ ਜੀਵਨ ਲੱਭਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਾਂ। ਪਰ ਦੂਜੇ ਪਾਸੇ ਅਸੀਂ ਇਸ ਧਰਤੀ ਤੋਂ ਆਪੇ ਹੀ ਆਪਣੀ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਹੋਂਦ ਮੁਕਾਉਣ 'ਤੇ ਤੁਲੇ ਹੋਏ ਹਾਂ। ਇਹ ਸੱਚ ਹੈ ਕਿ ਜੇਕਰ ਅਜੇ ਵੀ ਅਸੀਂ ਨਾ ਸਮਝੇ, ਆਪਣੀਆਂ ਗਲਤੀਆਂ ਨੂੰ ਸੁਧਾਰਨਾ ਸ਼ੁਰੂ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ (ਜੇ ਆ ਸਕੀਆਂ ਤਾਂ) ਸਾਨੂੰ ਕਦੇ ਵੀ ਮੁਆਫ ਨਹੀਂ ਕਰਨੀਗੀਆਂ :
ਦੋ ਦਿਨ ਦੀ ਸਾਡੀ ਜ਼ਿੰਦਗਾਨੀ
ਵੱਸੇ ਪੰਜਾਬ ਇਹ ਹੀਲਾ ਕਰੀਏ
ਮਾੜੀਆਂ ਸੋਚਾਂ ਲਾਲਚ ਛੱਡੀਏ,
ਕੁਦਰਤ ਲੁੱਟ ਨਾ ਝੋਲੀ ਭਰੀਏ
ਆਉਂਦੀਆਂ ਨਸਲਾਂ ਮਾਫ ਨਾ ਕਰਨਾ
ਗਲਤੀ ਨਾ ਸੰਗਤਾਰ ਕਰੋ।
ਪੰਜਾਬੀ ਗਾਇਕੀ ਵਿਚ ਸੰਗਤਾਰ ਦੇ ਇਨ੍ਹਾਂ ਲਫਜ਼ਾਂ ਤੇ ਮਨਮੋਹਨ ਦੀ ਗਾਇਕੀ ਦੇ ਇਸ ਇੱਕ ਹੋਰ ਸੰਜੀਦਾ ਤੇ ਸਾਰਥਿਕ ਰੰਗ ਨੂੰ ਦਿਲੋਂ ਜੀ ਆਇਆਂ।
-ਹਰਮੇਲ ਪਰੀਤ
-ਬਰਾੜ ਪੈਲੇਸ ਦੇ ਪਿੱਛੇ, ਜੈਤੋ ਮੰਡੀ 151202ਮੋਬਾ: 94173 33316
0 comments:
Post a Comment