Monday, March 29, 2010

ਸਿੱਖੀ ਦੇ ਆਪੇ ਬਣੇ ਅਲੰਬਰਦਾਰ!


-ਹਰਮੇਲ ਪਰੀਤ
ਮੋਹਾਲੀ ਤੋਂ ਛਪਦਾ ਇਕ ਅਖ਼ਬਾਰ ਸਪੋਕਸਮੈਨ ਪਿਛਲੇ ਕੁੱਝ ਅਰਸੇ ਤੋਂ ਇਹ ਭਰਮ ਪਾਲ ਬੈਠਾ ਹੈ ਕਿ ਉਹ ਪੰਥਕ ਬੁਲਾਰਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਜਿਸ ਦੀ ਪੱਗ ਨੂੰ ਚਾਹੇ ਹੱਥ ਪਾ ਲਵੇ। ਪਿਛਲੇ ਦਿਨੀਂ 16 ਮਾਰਚ ਨੂੰ ਤਾਂ ਹੱਦ ਹੀ ਹੋ ਗਈ ਜਦੋਂ ਸ: ਜੋਗਿੰਦਰ ਸਿੰਘ ਨੇ ਆਦਿ ਸ੍ਰੀ ਗੁਰੂ ਗਰੰਥ ਸਾਹਿਬ 'ਤੇ ਹੀ ਕਿੰਤੂ ਕਰਨ ਦੀ ਜ਼ੁਰਅਤ ਕੀਤੀ। ਰੋਜ਼ਾਨਾ ਅਜੀਤ ਨੇ ਇਸਦਾ ਨੋਟਿਸ ਲਿਆ ਤਾਂ ਜੋਗਿੰਦਰ ਸਿੰਘ ਦੀ ਹਾਲਤ ਭਿੱਜੀ ਬਿੱਲੀ ਵਾਲੀ ਬਣ ਗਈ। ਸਪੋਕਸਮੈਨ ਦੇ ਪ੍ਰਬੰਧਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਲਿਹਾਜ਼ਾ ਉਹਨਾਂ ਨੇ 16 ਮਾਰਚ ਵਾਲਾ ਸੰਪਾਦਕੀ ਵੀ ਵਾਪਸ ਲਿਆ ਤੇ ਮੁਆਫੀ ਵੀ ਮੰਗੀ।
ਇਥੇ ਸਵਾਲ ਇਹ ਉਠਦਾ ਹੈ ਕਿ ਜੇਕਰ ਸਪੋਕਸਮੈਨ ਨੇ ਸਹੀ ਮੁੱਦਾ ਉਠਾਇਆ ਸੀ। ਤਾਂ ਫੇਰ ਸੰਪਾਦਕੀ ਵਾਪਸ ਲੈਣ ਤੇ ਮੁਆਫੀ ਮੰਗਣ ਦੀ ਕੀ ਤੁਕ ਸੀ?
ਪਰ ਉਸ ਤੋਂ ਬਾਅਦ ਅਖ਼ਬਾਰ ਨੇ ਆਪਣੀ ਪਿੱਠ ਆਪੇ ਥਾਪੜਨੀ ਸ਼ੁਰੂ ਕਰ ਦਿੱਤੀ। ਅਖ਼ਬਾਰ ਦੇ ਕਈ ਪੰਨੇ ਆਪਣੀ ਹੀ ਹਉਮੈ ਨੂੰ ਪੱਠੇ ਪਾਉਣ ਲਈ ਖਰਚ ਕੀਤੇ ਜਾਂਦੇ ਹਨ। ਰੋਜ਼ਾਨਾ ਅਜੀਤ ਦੇ ਸੰਪਾਦਕ ਸ: ਬਰਜਿੰਦਰ ਸਿੰਘ ਬਾਰੇ ਬਹੁਤ ਸਾਰੀਆਂ ਹਲਕੇ ਪੱਧਰ ਦੀਆਂ ਟਿੱਪਣੀਆਂ ਛਾਪੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਇੱਕ ਆਰਟੀਕਲ ਜੋਗਿੰਦਰ ਸਿੰਘ ਹੁਰਾਂ ਨੇ ਲਿਖਿਆ ਹੈ, ਆਪਣੀ ਡਾਇਰੀ ਦੇ ਪੰਨਿਆਂ ਤੋਂ। ਜਿਸ ਵਿਚ ਉਹ ਲਿਖਦੇ ਹਨ ਕਿ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹੁੰਦਿਆਂ ਉਨ੍ਹਾਂ ਦੀ ਸ: ਬਰਜਿੰਦਰ ਸਿੰਘ ਨਾਲ ਗੂੜ੍ਹੀ ਨੇੜਤਾ ਸੀ। ਇਹ ਵੀ ਕਿ ਓਦੋਂ ਬਰਜਿੰਦਰ ਸਿੰਘ ਲਗਪਗ ਨਾਸਤਿਕ ਸਨ। ਪਰ ਇਹ ਕਿੱਥੇ ਲਿਖਿਆ ਹੈ ਜਿਹੜਾ ਬੰਦਾ ਅੱਜ ਨਾਸਤਿਕ ਹੈ, ਉਹ ਕਦੇ ਵੀ ਧਾਰਮਿਕ ਆਸਥਾ ਨੂੰ ਸਵੀਕਾਰ ਨਹੀਂ ਕਰ ਸਕਦਾ?
ਕੀ ਸਿੱਖੀ ਬਾਰੇ ਸਾਰੀ ਸਮਝ ਸਿਰਫ ਤੇ ਸਿਰਫ ਸ: ਜੋਗਿੰਦਰ ਸਿੰਘ ਹੁਰਾਂ ਕੋਲ ਹੀ ਹੈ? ਕੀ ਪੰੰਥਕ ਫੈਸਲੇ ਹੁਣ ਸ: ਹੁਰਾਂ ਦੀ ਸਹ ਪੁਆ ਕੇ ਹੀ ਸਹੀ ਹੋ ਸਕਦੇ ਹਨ? ਪਰ ਦੋਹਾਂ ਸੰਪਾਦਕਾਂ ਦੀ ਕੁੱਕੜ ਖੋਹ ਵਿਚ ਆਮ ਸਿੱਖਾਂ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ। ਭਾਵੇਂ ਡੇਰਾਵਾਦ ਦੇ ਖਿਲਾਫ ਸਪੋਕਸਮੈਨ ਦਾ ਪੈਂਤੜਾ ਕੁੱਝ ਦਰੁਸਤ ਹੈ, ਪਰ ਇਹਦ ਬਾਵਜੂਦ ਉਹਨੂੰ ਇਹ ਹੱਕ ਨਹੀ ਕਿ ਉਹ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਦਾ ਸਿਰ ਨੀਵਾਂ ਕਰਨ ਵਾਲਾ ਕੁੱਝ ਵੀ ਲਿਖਦਾ ਰਵ੍ਹੇ। ਪੱਤਰਕਾਰੀ ਦਾ ਕੋਈ ਸ਼ਲੀਕਾ ਹੁੰਦੈ, ਧਰਮ ਹੁੰਦੈ, ਸਫਾਗੋਈ ਹੁੰਦੀ ਹੈ। ਜੋ ਸਪੋਕਸਮੈਨ ਵਿਚ ਨਜ਼ਰ ਨਹੀਂ ਆ ਰਿਹਾ।

1 comments:

جسوندر سنگھ JASWINDER SINGH said...

muaaf karna , main dekh nahi sakeya ke spokesman vich ki likheya hai joginder singh ne ...

bahut darust likheya hai tusi ...ajj da dukhant ihi hai ke asi guru di dasi taraksheel soch nahi apnaunde . sanu parde pichhe reh ke hor lok kathputli vaang nacha rahe han ..