ਕਬੱਡੀ...ਕਬੱਡੀ...ਕਬੱਡੀ
-ਹਰਮੇਲ ਪਰੀਤ
12 ਅਪਰੈਲ ਦਾ ਦਿਨ ਭਾਰਤ ਦੇ ਕਬੱਡੀ ਪ੍ਰੇਮੀਆਂ ਲਈ ਇਤਿਹਾਸਕ ਤੇ ਯਾਦਗਾਰ ਹੋ ਨਿਬੜਿਆ। ਇਸੇ ਦਿਨ ਲੁਧਿਆਣੇ ਦੇ ਗੁਰੂ ਨਾਨਕ ਦੇਵ ਸਟੇਡੀਅਮ 'ਚ ਭਾਰਤੀ ਨੌਜਵਾਨਾਂ ਨੇ ਇੱਕ ਹੋਰ ਇਤਿਹਾਸ ਰਚਿਆ। ਕਬੱਡੀ ਵਿਸ਼ਵ ਕੱਪ 2010 ਦੇ ਫਾਈਨਲ ਮੈਚ ਵਿਚ ਭਾਰਤੀ ਟੀਮ ਨੇ ਪਾਕਿਸਾਨੀ ਟੀਮ ਨੂੰ 58-24 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਮਾਂ ਖੇਡ ਕਬੱਡੀ ਦੇ ਇਸ ਪਹਿਲੇ ਵਿਸ਼ਵ ਕੱਪ ਦੀ ਇੱਕ ਕਰੋੜ ਦੀ ਇਨਾਮੀ ਰਾਸ਼ੀ ਭਾਰਤੀ ਟੀਮ ਦੇ ਹਿੱਸੇ ਆਈ। ਟੂਰਨਾਮੈਂਟ ਵਿਚ ਕੁੱਲ 9 ਟੀਮਾਂ ਨੇ ਭਾਗ ਲਿਆ। ਪਾਕਿਸਤਾਨ ਉਪ ਜੇਤੂ, ਕੈਨੇਡਾ ਤੀਜੇ ਅਤੇ ਇਟਲੀ ਚੌਥੇ ਸਥਾਨ 'ਤੇ ਰਿਹਾ।
ਕੁੱਝ ਵੀ ਹੋਵੇ, ਇਸ ਕਬੱਡੀ ਕੱਪ ਦੇ ਆਯੋਜਨ ਨੂੰ ਕੋਈ ਕਿਸੇ ਵੀ ਮਨਸ਼ਾ ਨਾਲ ਜੋੜ ਕੇ ਵੇਖੇ, ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਕਾਰਜ ਵੀ ਆਖ ਲਵੇ, ਪਰ ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਪਹਿਲੀ ਵਾਰ ਪੰਜਾਬ ਸਟਾਈਲ ਕਬੱਡੀ ਦਾ ਵਿਸ਼ਵ ਕੱਪ ਕਰਵਾ ਕੇ ਪੰਜਾਬ ਸਰਕਾਰ ਨੇ ਨੌਜਵਾਨਾਂ ਅੰਦਰ ਕਬੱਡੀ ਪ੍ਰਤੀ ਇੱਕ ਨਵਾਂ ਜੋਸ਼ ਪੈਦਾ ਕੀਤਾ ਹੈ। ਇਸ ਲਈ ਤਾਂ ਪੰਜਾਬ ਸਰਕਾਰ ਨੂੰ ਵਧਾਈ ਦੇਣੀ ਹੀ ਚਾਹੀਦੀ ਹੈ।
ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਜਿਹੜੇ ਖੇਡ ਵਿਭਾਗ ਦੇ ਇੰਚਾਰਜ ਵੀ ਹਨ, ਨੇ ਐਲਾਨ ਕੀਤਾ ਹੈ ਕਿ ਇਹ ਵਿਸ਼ਵ ਕੱਪ ਹਰ ਸਾਲ ਹੋਵੇਗਾ। ਇਸ ਤੋਂ ਇਲਾਵਾ ਹਰ ਸਾਲ ਕਬੱਡੀ ਲੀਗ ਵੀ ਹੋਵੇਗੀ। ਇਸ ਸਭ ਕਾਸੇ ਲਈ ਵੱਡੀ ਤਿਆਰੀ ਵਿੱਢੀ ਜਾਵੇਗੀ। ਸਭ ਲੋੜਾਂ ਪੂਰੀਆਂ ਕਰਦੇ ਸਟੇਡੀਅਮ ਉੁਸਾਰੇ ਜਾਣਗੇ।
ਇਸ ਵਿਸ਼ਵ ਕੱਪ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਇਸ ਦਾ ਨਸ਼ਾ ਮੁਕਤ ਹੋਣਾ। ਖਿਡਾਰੀਆਂ ਦੇ ਬਹੁਪਰਤੀ ਡੋਪਿੰਗ ਟੈਸਟ ਚੰਗੀ ਸ਼ੁਰੂਆਤ ਹੈ। ਅਸੀਂ ਦੇਖਿਆ ਹੈ ਕਿ ਸਾਡੇ ਨੌਜਵਾਨ ਅਤੇ ਬਹੁਤ ਸਾਰੇ ਖਿਡਾਰੀ ਵੀ ਨਸ਼ਿਆਂ ਦੇ ਆਦੀ ਹਨ। ਇਹੀ ਕਾਰਨ ਹੈ ਕਿ ਪੰਜਾਬ ਦੇ ਹਜ਼ਾਰਾਂ ਕਬੱਡੀ ਖਿਡਾਰੀਆਂ ਵਿਚੋਂ ਮੁਸ਼ਕਿਲ ਨਾਲ 150 ਕੁ ਖਿਡਾਰੀ ਟੈਸਟ ਦੇਣ ਆਏ, ਤੇ ਉਨ੍ਹਾਂ ਵਿਚੋਂ ਲੋੜੀਂਦੇ 30-32 ਨਸ਼ਾ ਰਹਿਤ ਨੌਜਵਾਨ ਮਸਾਂ ਲੱਭੇ। ਇਸ ਮਾਮਲੇ ਵਿਚ ਵੀ ਇਹ ਵਿਸ਼ਵ ਕੱਪ ਆਸ ਦੀ ਇੱਕ ਨਵੀਂ ਰੋਸ਼ਨੀ ਵਜੋਂ ਦੇਖਿਆ ਜਾ ਸਕਦਾ ਹੈ।
ਪ੍ਰਬੰਧ ਸੁਧਾਰਨੇ ਪੈਣਗੇ
ਆਸ ਹੈ ਕਿ ਆਉਂਦੇ ਸਾਲਾਂ ਵਿਚ ਇਹ ਵਿਸ਼ਵ ਕੱਪ ਹਰ ਬਿਹਤਰ ਢੰਗ ਨਾਲ ਆਯੋਜਤ ਕੀਤਾ ਜਾਵੇਗਾ। ਕਿਉਂਕਿ ਸਭ ਕਾਸੇ ਦੇ ਬਾਵਜੂਦ ਪ੍ਰਬੰਧਕੀ ਘਾਟਾਂ ਜ਼ਰੂਰ ਨਜ਼ਰ ਆਈਆਂ। ਬਦ ਇੰਤਜ਼ਾਮੀ ਦਾ ਆਲਮ ਦੇਖਿਆ ਗਿਆ। ਵਿਸ਼ਵ ਕੱਪ ਮੈਚਾਂ ਵਿਚ ਵੀ ਕਿਸੇ ਪਿੰਡ ਦੇ ਖੇਡ ਮੇਲੇ ਵਰਗਾ ਘੜਮੱਸ ਸੋਭਦਾ ਨਹੀਂ। ਅੰਤਮ ਮੁਕਾਬਲੇ ਦੇ ਇਨਾਮ ਵੰਡ ਸਮਾਰੋਹ ਨੂੰ ਦੇਖਕੇ ਤਾਂ ਪ੍ਰਬੰਧਕੀ ਘਾਟ ਹੋਰ ਵੀ ਰੜਕੀ। ਇਨਾਮ ਵੰਡ ਸਮਾਰੋਰ ਦੇ ਮੰਚ ਸੰਚਲਾਕ ਦਾ ਤਾਂ ਜਿਵੇਂ ਆਪਣੀ ਭਾਸ਼ਾ 'ਤੇ ਕੋਈ ਕੰਟਰੋਲ ਹੀ ਨਹੀਂ ਸੀ। ਕਿਸੇ ਸਿਆਸੀ ਕਾਨਫਰੰਸ ਵਾਂਗ ਉਹਦਾ ਸਾਰਾ ਜ਼ੋਰ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਖੁਸ਼ਾਮਦ 'ਤੇ ਸੀ। ਪਾਕਿਸਤਾਨੀ ਖਿਡਾਰੀਆਂ ਨੂੰ ਉਹ ਵਾਰ ਵਾਰ ਤਰਸ ਦੇ ਪਾਤਰਾਂ ਵਾਂਗ ਪੇਸ਼ ਕਰ ਰਿਹਾ ਸੀ। ਇਸ ਪਾਸੇ ਅਗਲੀ ਵਾਰ ਧਿਆਨ ਦੇਣ ਦੀ ਲੋੜ ਹੈ।
ਖਿਡਾਰੀਆਂ ਦੀ ਹੌਸਲਾ ਅਫਜ਼ਾਈ-ਹਰਮੇਲ ਪਰੀਤ

ਵਿਸ਼ਵ ਕੱਪ ਜਿੱਤਣ ਵਾਲੀ ਸਾਰੀ ਭਰਤੀ ਟੀਮ ਲਗਪਗ ਬੇਰੁਜ਼ਗਾਰ ਸੀ। ਪਰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੈਬਨਿਟ ਦੀ 15 ਅਪਰੈਲ ਨੂੰ ਹੋਣ ਵਾਲੀ ਮੀਟਿੰਗ ਵਿਚ ਮਤਾ ਪਾਸ ਕਰਕੇ ਇਸ ਟੀਮ ਦੇ ਸਾਰੇ ਖਿਡਾਰੀਆਂ ਪੰਜਾਬ ਸਰਕਾਰ ਨੌਕਰੀ ਦੇਵੇਗੀ। ਇਸ ਐਲਾਨ 'ਤੇ ਸੱਚੀ ਅਮਲ ਹੋ ਗਿਆ ਤਾਂ ਇਹ ਬਹੁਤ ਅੱਛਾ ਰਹੇਗਾ। ਪਰ ਖਿਡਾਰੀਆਂ ਨੂੰ ਵੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹੁਰਾਂ ਦੀ ਨਸੀਹਤ ਯਾਦ ਰੱਖਣੀ ਹੋਵੇਗੀ ਕਿ ਨੌਕਰੀ ਤੋਂ ਬਾਅਦ ਉਹ ਖੇਡਣਾ ਨਾ ਛੱਡ ਬੈਠਣ।
ਸਫਰ ਜਾਰੀ ਰਹੇ
ਪਰ ਇੱਕ ਗੱਲ ਹੋਰ ਵੀ ਹੈ। ਅਸੀਂ ਦੇਖਦੇ ਹਾਂ ਕਿ ਸਰਕਾਰਾਂ ਬਦਲਣ ਨਾਲ ਬਹੁਤ ਕੁੱਝ ਬਦਲ ਜਾਂਦਾ ਹੈ। ਪਿਛਲੀ ਸਰਕਾਰ ਦੇ ਵਾਅਦ, ਐਲਾਨ ਗੁਆਚ ਜਾਂਦੇ ਹਨ। ਏਥੇ ਤਾਂ ਸਰਕਾਰਾਂ ਆਪਣੇ ਹੀ ਕੀਤੇ ਵਾਅਦੇ ਪੂਰੇ ਨਹੀਂ ਕਰਦੀਆਂ ਫੇਰ ਪਿਛਲੀ ਸਰਕਾਰ ਦੇ ਵਾਅਦੇ ਪੂਰੇ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ। ਖੁਦ ਬਾਦਲ ਸਰਕਾਰ ਨੇ ਵੀ ਕੈਪਟਨ ਸਰਕਾਰ ਵੱਲੋਂ ਸ਼ਰੂ ਕੀਤੀਆਂ ਗਈਆਂ ਭਾਰਤ-ਪਾਕਿਸਤਾਨ ਖੇਡਾਂ ਦਾ ਸਿਲਸਿਲਾ ਜਾਰੀ ਨਹੀਂ ਰੱਖਿਆ। ਪਰ ਆਸ ਹੈ ਕਿ ਭਵਿੱਖ ਵਿਚ ਬਣਨ ਵਾਲੀ ਕੋਈ ਵੀ ਸਰਕਾਰ ਘੱਟੋ ਘੱਟ ਕਬੱਡੀ ਵਿਸ਼ਵ ਕੱਪ ਦੇ ਇਸ ਬੂਟੇ ਨੂੰ ਆਪਣੀ ਸਿਆਸੀ ਰੰਜਸ ਦੇ ਕੁਹਾੜੇ ਨਾਲ ਵੱਢੇ ਟੁੱਕੇਗੀ ਨਹੀਂਂ।

0 comments:
Post a Comment