ਕਿਸ ਦੇ ਹੱਕ ਵਿਚ ਭੁਗਤ ਰਹੇ ਨੇ ਸਤਿੰਦਰ ਦੇ ਆਲੋਚਕ
-ਹਰਮੇਲ ਪਰੀਤ
ਜਦੋਂ ਪੰਜਾਬੀ ਗਾਇਕੀ ਦੀ ਦਸ਼ਾ ਤੇ ਦਿਸ਼ਾ ਬੇਹੱਦ ਨਿਰਾਸ਼ਾਜਨਕ ਆਲਮ 'ਚੋਂ ਗੁਜ਼ਰ ਰਹੀ ਹੈ, ਓਸ ਵੇਲੇ ਡਾ:ਸਤਿੰਦਰ ਸਰਤਾਜ ਨਾਂਅ ਦਾ ਇੱਕ ਸੁਰ ਫਿਜ਼ਾ ਵਿਚ ਗੂੰਜਿਆ। ਉਸ ਦੀ ਸੁਰੀਲੀ ਗਾਇਕੀ ਤੇ ਸਿੱਧ ਪੱਧਰੀ ਸ਼ਬਦਾਵਲੀ ਵਾਲੇ ਜ਼ਿੰਦਗੀ ਨਾਲ ਜੁੜੇ, ਡੂੰਘੇ ਭਾਵਾਂ ਨੂੰ ਅਭਿਵਿਅਕਤ ਕਰਦੇ, ਸਮਾਜ ਦੇ ਬਹੁਤ ਸਾਰੇ ਭੈੜਾਂ ਨੂੰ ਪ੍ਰਤਿਬਿੰਬਤ ਕਰਦੇ ਗੀਤਾਂ ਦੇ ਚਰਚੇ ਚਹੁੰਕੂਟੀਂ ਹੋਣ ਲੱਗੇ। ਲੜਾਈ ਮਾਰਕੁਟਾਈ, ਪੜ੍ਹਾਈ ਦੇ ਨਾਂਅ 'ਤੇ ਆਸ਼ਕੀ, ਕੁੜੀਆਂ ਨੂੰ ਉਧਾਲ ਕੇ ਲੈ ਜਾਣ ਵਰਗੇ ਬੇਹੱਦ ਖਤਰਨਾਕ ਰੁਝਾਨਾਂ ਨੂੰ ਹਵਾ ਦਿੰਦੇ ਅਤੇ ਨੌਜਵਾਨ ਨੂੰ ਨਸ਼ਿਆਂ ਤੇ ਬਾਜ਼ਾਰਵਾਦ ਦੀ ਦਲਦਲ ਵਿਚ ਧੱਕਦੇ ਗੀਤਾਂ ਤੋਂ ਅੱਕੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਤਿੰਦਰ ਦੀ ਗਾਇਕੀ ਤੇ ਗੀਤਾਕਾਰੀ ਨੇ ਨਵੀਆਂ ਉਮੀਦਾਂ ਜਗਾਈਆਂ।
ਪਰ ਅਚਾਨਕ ਸਾਡਾ ਇਹ ਲਾਡਲਾ ਗਾਇਕ ਵਿਵਾਦਾਂ ਵਿਚ ਘਿਰ ਜਾਂਦਾ ਹੈ। ਉਸ 'ਤੇ ਹੋਰਾਂ ਸ਼ਾਇਰਾਂ ਦੀਆਂ ਰਚਨਾਵਾਂ ਚੋਰੀ ਕਰਕੇ, ਤੋੜ ਮਰੋੜ ਕੇ ਗਾਉਣ ਦਾ ਇਲਜ਼ਾਮ ਲੱਗਾ। ਇਹ ਇਲਜ਼ਾਮ ਧਰਿਆ ਸ਼ਾਇਰ ਤਿਰਲੋਕ ਜੱਜ ਹੁਰਾਂ। ਇੰਟਰਨੈਟ 'ਤੇ ਇਹ ਚਰਚਾ ਬੜੇ ਹੀ ਯੋਜ਼ਨਾਬੱਧ ਅਤੇ ਅਤਿ ਸੰਗਠਤ ਢੰਗ ਨਾਲ ਚਲਾਈ ਗਈ। ਮਗਰੋਂ ਪੰਜਾਬੀ ਦੇ ਇੱਕ ਵੱਡੇ ਅਖਬਾਰ ਨੇ ਇਸ ਨੂੰ ਆਪਣੇ ਮੁੱਖ ਪੰਨੇ 'ਤੇ ਸ਼ਾਇਆ ਕੀਤਾ। ਕੁੱਝ ਲੋਕ ਜਿਹੜੇ ਸਤਿੰਦਰ ਸਰਤਾਜ ਦੀ ਚੜ੍ਹਤ ਤੋਂ ਭੈਅ ਭੀਤ ਸਨ, ਕੁੜ ਰਹੇ ਸਨ, ਉਨ੍ਹਾਂ ਨੂੰ ਮੌਕਾ ਲੱਭ ਗਿਆ, ਸਤਿੰਦਰ ਨੂੰ ਨੀਵਾਂ ਦਿਖਾਉਣ ਦਾ। ਬਹੁਤ ਸਾਰੇ ਕਾਲਮਨਵੀਸਾਂ ਨੂੰ ਡਾ: ਸੰਿਤੰਦਰ ਦੇ ਗੀਤਾਂ ਦਾ ਪੋਸਟ ਮਾਰਟਮ ਕਰਨ ਦਾ ਇਲਹਾਮ ਹੋਇਆ। ਉਨ੍ਹਾਂ ਨੇ ਬੇਹੱਦ ਮਿਹਨਤ ਕੀਤੀ, ਸਤਿੰਦਰ ਦੇ ਗੀਤਾਂ ਦੀ ਕੱਲੀ ਕੱਲੀ ਲਾਈਨ ਸੁਣੀ, ਤੇ ਉਸ ਦੇ ਸਿਰ ਘਟੀਆ ਗਾਇਕ ਹੋਣ ਦਾ ਇਲਜ਼ਾਮ ਮੜ੍ਹਨ ਲਈ ਕੁੱਝ ਚੰਗੇ ਭਲੇ ਗੀਤਾਂ ਦੇ ਮੱਥੇ ਬਦਨਾਮੀ ਦਾ ਟਿੱਕਾ ਲਾਉਣ ਦੀਆਂ ਹੋਛੀਆਂ ਕੋਸ਼ਿਸ਼ਾਂ ਕੀਤੀਆਂ। ਇਨ੍ਹਾਂ ਲੋਕਾਂ ਵਿਚ ਕੁੱਝ ਨਵੇਂ ਤੇ ਆਪਣੇ ਆਪ ਨੂੰ ਕੁੱਝ ਜ਼ਿਆਦਾ ਹੀ ਅਗਾਂਹਵਧੂ ਦਰਸਾਉਣ ਵਾਲੇ ਅਤੇ ਖੱਬੇ-ਪੱਖੀ ਧਿਰਾਂ ਦੇ ਆਪੇ ਬਣੇ ਅਖੌਤੀ ਵਾਰਿਸ ਮੂਹਰਲੀਆਂ ਸਫਾਂ ਵਿਚ ਖੜ੍ਹੇ ਹੋ ਗਏ ਹਨ। ਓਥੇ ਉਦੋਂ ਹੋਰ ਵੀ ਹੈਰਾਨੀ ਹੋਈ ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ: ਅਨੂਪ ਵਿਰਕ ਵੀ ਇਨ੍ਹਾਂ ਹੀ ਲੋਕਾਂ ਦੇ ਟੋਲੇ ਵਿਚ ਸ਼ਾਮਲ ਹੁੰਦੇ ਦਿਸੇ। ਸ਼ਾਇਰ ਸੁਰਿੰਦਰ ਸੋਹਲ ਨੂੰ ਵੀ ਪੰਜਾਬੀ ਗਾਇਕੀ ਦੀ ਸਮੀਖਿਆ ਦਾ ਸ਼ੈਦਾਅ ਕੁੱਦਿਆ ਤੇ ਉਨ੍ਹਾਂ ਨੇ ਵੀ ਇੱਕ ਲੰਮਾ ਲੇਖ ਲਿਖਕੇ ਡਾ:ਸਤਿੰਦਰ ਵਿਰੋਧੀ ਮੁਹਾਜ਼ ਵਿਚ ਆਪਣੀ ਭਰਪੂਰ ਹਾਜ਼ਰੀ ਲੁਆਈ। ਉਨ੍ਹਾਂ ਦੇ ਇਸ ਆਰਟੀਕਲ ਨੂੰ ਕੁੱਝ ਹੋਰਾਂ ਨੇ ਹਰ ਥਾਂ ਪ੍ਰਚਾਰਤ ਕਰਨ ਦੀ ਕੋਸ਼ਿਸ਼ ਕੀਤੀ।
ਮੇਰੇ ਕੁੱਝ 'ਸੁਹਿਰਦ' ਸਾਥੀਆਂ ਨੂੰ ਸਰਤਾਜ ਦੇ ਗੀਤ ਯਾਮ੍ਹਾ ਅਤੇ ਬਿੱਲੋ ਬੇਹੱਦ ਚੁਭੇ ਹਨ। ਉਨ੍ਹਾਂ ਦੀਆਂ ਟਿੱਪਣੀਆਂ ਸਾਬਤ ਕਰਦੀਆਂ ਹਨ ਕਿ ਉਨ੍ਹਾਂ ਨੇ ਆਪਣੀ ਰਾਇ ਸਿਰਫ ਗੀਤ ਦੇ ਮੁੱਖੜੇ ਸੁਣ ਕੇ ਹੀ ਬਣਾ ਲਈ ਹੈ। ਕਾਸ਼ ਉਨ੍ਹਾਂ ਨੇ ਡਾ: ਸਤਿੰਦਰ ਬਾਰੇ ਆਪਣੇ ਮਨਾਂ ਅੰਦਰ ਕੋਈ ਵੀ ਮੈਲ ਰੱਖੇ ਬਿਨਾਂ, ਇਨ੍ਹ੍ਹਾਂ ਗੀਤਾਂ ਨੂੰ ਸੁਣ ਤੇ ਸਮਝ ਲਿਆ ਹੁੰਦਾ। ਬਿੱਲੋ ਦੇ ਆਲੋਚਕਾਂ ਨੂੰ ਇਸ ਗੀਤ ਵਿਚ ਸਵੇਰੇ ਛੇਤੀ ਜਾਗਣ ਦਾ ਪੈਗ਼ਾਮ, ਸਵੇਰ ਦੀ ਸੈਰ ਕਰਨ, ਸੁਸਤੀ ਛੱਡਣ, ਕੁਦਰਤ ਦੀ ਗੋਦ ਦੇ ਨਿੱਘ ਨੂੰ ਮਾਣਨ ਦਾ ਮਸ਼ਵਰਾ ਕਿਉਂ ਰਾਸ ਨਹੀਂ ਆਇਆ। ਉਹ ਦੀ ਜਾਣਦੇ ਹੋਣਗੇ। ਪਰ ਇਹ ਲਾਈਨਾਂ ਉਨ੍ਹਾਂ ਤੋਂ ਇਨਸਾਫ ਜ਼ਰੂਰ ਮੰਗਦੀਆਂ ਹਨ :
ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ,
ਕਿਸੇ ਮੰਦਰ ਮਸਜਿਦ ਵੜਦੇ ਨੂੰ,
ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ,
ਜੋ ਸੁਭ੍ਹਾ ਨੂੰ ਸ਼ਬਨਮ ਗਿਰਦੀ ਏ
ਉਹ ਲੱਖ ਰੁਪਈਏ ਕਿੱਲੋ ਜੀ.. .
ਇਸ ਤੋਂ ਤਾਂ ਇੰਞ ਲੱਗਦਾ ਹੈ ਜਿਵੇਂ ਇਹਨਾਂ ਸਭ ਮਹਾਨ ਆਲੋਚਕਾਂ (ਜੇ ਅਲੋਚਨਾ ਦਾ ਧਰਮ ਜਾਣਦੇ ਹੋਣ) ਦੀਆਂ ਨਜ਼ਰਾਂ ਵਿੱਚ 'ਬਿੱਲੋ' ਸਿਰਫ ਤੇ ਸਿਰਫ ਮਾਸ਼ੂਕ ਲਈ ਵਰਤਿਆ ਜਾਣ ਵਾਲਾ ਸੰਬੋਧਨ ਹੈ ਤੇ ਸ਼ਾਇਦ ਇਹਨਾਂ ਦੀ ਨਜ਼ਰ 'ਚ ਸਿਰਫ ਮਾਸ਼ੂਕ ਹੀ 'ਬਿੱਲੋ' ਹੁੰਦੀ ਹੈ ਪਤਨੀ ਤਾਂ ਉਹਨਾਂ ਦੀ ਨਜ਼ਰ 'ਚ 'ਵਸਤੂ' ਹੀ ਹੈ।
ਇਹੀ ਹਾਲ ਯਾਹਮੇਂ ਵਾਲੇ ਗੀਤ ਦਾ ਵੀ ਹੈ। ਕਿਸੇ ਨੂੰ ਡਾ: ਸੰਿਤੰਦਰ ਦੇ ਸੂਫੀ ਲਿਬਾਸ ਤੋਂ ਵੀ ਚਿੜ੍ਹ ਹੈ। ਉਹ ਇਸਦੀ ਤੁਲਨਾ ਜੈਜੀ ਬੀ ਦੇ ਖੜ੍ਹੇ ਵਾਲਾਂ ਨਾਲ ਕਰਦਾ ਹੈ। ਸ਼ਾਇਦ ਓਸ ਬੰਦੇ ਨੇ ਕਦੇ ਬੁੱਲ੍ਹੇ ਸ਼ਾਹ ਤੇ ਹੋਰ ਸੂਫੀ ਸ਼ਾਇਰਾਂ ਦੀਆਂ ਤਸਵੀਰਾਂ ਨਹੀਂ ਦੇਖੀਆਂ। ਉਸ ਨੂੰ ਡਰ ਪੈਦਾ ਹੋ ਗਿਆ ਹੈ ਕਿ ਕੱਲ੍ਹ ਨੂੰ ਕਿਤੇ ਬੱਚੇ ਜਾਂ ਨੌਜਵਾਨ ਡਾ:ਸਤਿੰਦਰ ਵਾਲਾ ਲਿਬਾਸ ਨਾ ਧਾਰਨ ਕਰ ਲੈਣ। ਸਦਕੇ ਜਾਣ ਨੂੰ ਜੀਅ ਕਰਦਾ ਹੈ ਐਸੇ ਸਮੀਖਿਅਕਾਂ ਦੇ।
ਕੀ ਇਹ ਸਮੀਖਿਅਕ ਤੇ ਲੇਖਕ ਸਭਾ ਦੇ ਵੱਡੇ ਅਹੁਦੇਦਾਰ ਇਹ ਦੱਸਣ ਦੀ ਜ਼ਹਿਮਤ ਕਰਨਗੇ ਕਿ ਉ੍ਹਨਾਂ ਨੇ ਅੱਜ ਤੱਕ ਕਦੇ ਲੱਚਰ ਗਾਇਕੀ ਦੇ ਖਿਲਾਫ ਆਵਾਜ਼ ਉਠਾਈ ਹੈ? ਸਮਾਜ ਅੰਦਰ ਬੇਹੱਦ ਗੰਭੀਰ ਸਕੰਟਾਂ ਨੂੰ ਆਵਾਜ਼ਾਂ ਮਾਰਦੀ ਅਜੋਕੀ ਗਾਇਕੀ, ਸਕੂਲਾਂ ਕਾਲਜਾਂ ਨੂੰ ਵਿੱਦਿਆ ਮੰਦਰਾਂ ਤੋਂ ਆਸ਼ਕੀ ਦੇ ਅੱਡਿਆਂ ਵਜੋਂ ਪ੍ਰਚਾਰਨ ਵਾਲੀ ਗਾਇਕੀ, ਪਰਵਾਰਕ ਮੈਂਬਰਾਂ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਆਸ਼ਕ ਨੂੰ ਮਿਲਣ ਦਾ ਪਾਠ ਪੜ੍ਹਾਉਂਦੀ ਗਾਇਕੀ, ਸਮਾਜ ਵਿਚ ਜਾਤ ਪਾਤ ਨੂੰ ਉਤਸ਼ਾਹਿਤ ਕਰਦੀ ਗਾਇਕੀ ਕੀ ਇਨ੍ਹਾਂ ਦੋਸਤਾਂ ਨੂੰ ਕਦੇ ਸੁਣਾਈ ਨਹੀਂ ਦਿੱਤੀ? ਜੇ ਸੁਣਾਈ ਦਿੰਦੀ ਹੈ ਤਾਂ ਉਸ ਦੇ ਖਿਲਾਫ ਬੋਲਣ ਦੀ ਹਿੰਮਤ ਕਦੇ ਕਿਸੇ ਲੇਖਕ, ਸਮੀਖਿਅਕ ਜਾਂ ਲੇਖਕ ਸਭਾ ਨੇ ਕਿਉਂ ਨਹੀਂ ਕੀਤੀ? ਕਿਉਂ ਦਿਨ ਰਾਤ ਗੰਦ ਫੈਲਾਅ ਰਹੇ ਟੀਵੀ ਚੈਨਲਾਂ ਦੇ ਵਿਰੁੱਧ ਲੇਖਕ ਸਭਾ ਕੋਈ ਐਕਸ਼ਨ ਨਹੀਂ ਲੈਂਦੀ? ਬੋਲਣ ਵੀ ਕਿਵੇਂ ਉਹਨਾਂ ਚੈਨਲਾਂ ਦੇ ਪੈਨਲਾਂ ਵਿੱਚ ਬੈਠ ਕੇ ਚਾਰ ਛਿੱਲੜ ਜੋ ਖਰੇ ਕਰਨੇ ਹੁੰਦੇ ਆ।
ਇੱਥੇ ਹੀ ਬੱਸ ਨਹੀਂ, ਸ਼ੁਰੂ ਤੋਂ ਹੀ ਇਸ ਸਾਰੇ ਮਾਮਲੇ ਵਿਚ ਡਾ: ਸਤਿੰਦਰ ਦੇ ਹੱਕ ਵਿਚ ਬੋਲਣ ਕਰਕੇ ਬਹੁਤੇ ਲੋਕਾਂ ਨੂੰ ਸਾਡੇ ਨਾਲ ਡੂੰਘੀ ਨਰਾਜ਼ਗੀ ਹੈ। ਉਹ ਵਿੰਗ ਵਲ ਪਾ ਕੇ ਸਾਨੂੰ ਡਾ:ਸਤਿੰਦਰ ਦੇ 'ਚਮਚੇ' ਦੱਸ ਰਹੇ ਹਨ। ਪਰ ਸਾਡਾ ਮਤਲਬ ਡਾ:ਸਤਿੰਦਰ ਨਹੀਂ ਸਗੋਂ ਪੰਜਾਬੀ ਗਾਇਕੀ ਅੰਦਰ ਆਏ 'ਕੁੱਝ ਚੰਗੇ ਰੁਝਾਨ ਦੇ ਨਾਲ ਖੜਨਾ ਹੈ।
ਬਹੁਤ ਸਾਰੇ ਲੋਕ ਆਖਦੇ ਹਨ ਕਿ ਡਾ: ਸਤਿੰਦਰ ਫੇਰ ਇਸ ਮਾਮਲੇ ਵਿਚ ਕੁੱਝ ਬੋਲਦਾ ਕਿਉਂ ਨਹੀਂ। ਸਰਤਾਜ ਇਸ ਵੇਲੇ ਵਿਦੇਸ਼ ਦੌਰੇ 'ਤੇ ਹਨ। ਅਪਰੈਲ ਦੇ ਪਹਿਲੇ ਹਫਤੇ ਉਸ ਨੇ ਓਥੋਂ ਦੇ ਇੱਕ ਰੇਡੀਓ ਪ੍ਰੋਗਰਾਮ ਵਿਚ ਸੁਣਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪਸ਼ਟ ਕੀਤਾ ਹੈ। ਉਸ ਦਾ ਆਖਣਾ ਹੈ ਕਿ ਉਹ 2002 ਤੋਂ ਪੰਜਾਬ ਵਿਚ ਆਪਣੀਆਂ ਮਹਿਫਲਾਂ ਸਜਾ ਰਿਹਾ ਹੈ। ਸ਼ੁਰੂ ਦੇ ਦੋ-ਤਿੰਨ ਸਾਲ ਉਹ ਖੁਦ ਲਿਖਦਾ ਨਹੀਂ ਸੀ। ( ਤੇ ਹੁਣ ਵਾਂਗ ਉਸ ਦਾ ਰੇਟ ਵੀ ਲੱਖਾਂ ਰੁਪਏ ਨਹੀਂ ਸੀ-ਲੇਖਕ) ਇਸ ਕਰਕੇ ਬਹੁਤ ਸਾਰੇ ਸ਼ਾਇਰਾਂ ਦਾ ਕਲਾਮ ਗਾਉਂਦਾ ਸੀ। ਤੇ ਸ਼ਾਇਰਾਂ ਦਾ ਨਾਂਅ ਵੀ ਲੈਂਦਾ ਸੀ। ਪਰ ਉਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਨੂੰ ਉਸ ਨੇ ਆਫੀਸ਼ਲੀ ਰਿਕਾਰਡ ਕਰਵਾ ਕੇ ਰਿਲੀਜ਼ ਨਹੀਂ ਕੀਤਾ ਅਤੇ ਓਸ ਸ਼ਾਇਰੀ ਨੂੰ ਆਪਣੇ ਨਾਂਅ ਹੇਠ ਤਾਂ ਕਦੇ ਵੀ ਨਹੀਂ ਗਾਇਆ। 2004 ਤੋਂ ਬਾਅਦ ਉਹ ਆਪਣੀ ਹੀ ਸ਼ਾਇਰੀ ਗਾਉਣ ਨੂੰ ਤਰਜ਼ੀਹ ਦਿੰਦਾ ਹੈ। ਇਸਦੇ ਬਾਵਜੂਦ ਉਹ ਆਖਦਾ ਹੈ ਕਿ ਜੇਕਰ ਕਦੇ ਤੁਸੀਂ ਉਸ ਦੀ ਕਿਸੇ ਮਹਿਫਲ ਵਿਚ ਕਿਸੇ ਹੋਰ ਸ਼ਾਇਰ ਦਾ ਸ਼ੇਅਰ ਜਾਂ ਕਲਾਮ ਸੁਣਦੇ ਹੋ ਤਾਂ ਦੱਸਣਾ। ਕਿਸੇ ਨੂੰ ਕੋਈ ਗਿਲਾ ਹੈ ਤਾਂ ਉਹ ਖੁਦ ਉਸ ਤੋਂ ਮੁਆਫੀ ਮੰਗਣ ਲਈ ਤਿਆਰ ਹੈ। ਇਹ ਹੈ ਡਾ: ਸਤਿੰਦਰ ਸਰਤਾਜ ਦਾ ਵਿਨਮਰ ਜਵਾਬ।
ਪਰ ਇਂੱਕ ਗੱਲ ਕੀ ਇਸ ਸਾਰੇ ਮਾਮਲੇ, ਖੜ੍ਹੇ ਕੀਤੇ ਵਿਵਾਦ ਤੇ ਉਠੇ ਤੁਫਾਨ ਦਾ ਮਕਸਦ ਸਿਰਫ ਡਾ: ਸਤਿੰਦਰ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣਾ ਹੀ ਹੈ? ਜਾਂ ਇਹਦੇ ਪਿੱਛੇ ਉਸ ਦੀ ਪਰਵਾਜ਼ ਨੂੰ ਰੋਕਣਾ ਹੈ, ਉਸ ਦੇ ਪਰ ਕੱਟਣਾ ਹੈ? ਉਸ ਦੇ ਰਾਹ ਵਿਚ ਰੋੜੇ ਅਟਕਾਉਣਾ ਹੈ? ਜਾਂ ਕੁੱਝ ਹੋਰ ਹੈ ? ਇਹਦੇ ਬਾਰੇ ਵੀ ਤਾਂ ਸਫਾਈ ਦੀ ਲੋੜ ਹੈ।
ਕੀ ਤੁਹਾਨੂੰ ਇੰਜ ਨਹੀਂ ਲਗਦਾ ਡਾ: ਸਤਿੰਦਰ ਦੇ ਰੂਪ ਵਿਚ ਸਾਹਮਣੇ ਆਈ ਗਾਇਕੀ ਇੱਕ ਚੰਗੀ ਲੱਭਤ ਨੂੰ ਏਸ ਤਰ੍ਹਾਂ ਨਿਰਉਤਸਾਹਤ ਕਰਕੇ ਅਸੀਂ ਓਸੇ ਗਾਇਕੀ ਦਾ ਸਾਥ ਤਾਂ ਨਹੀਂ ਦੇ ਰਹੇ ਜਿਹੜੀ ਕਿ ਸਾਡੇ ਸਮਾਜ ਦੀਆਂ ਕਦਰਾਂ/ਕੀਮਤਾਂ, ਆਉਣ ਵਾਲੀਆਂ ਪੀੜ੍ਹੀਆਂ ਦੀ ਨੈਤਿਕਤਾ ਨੂੰ ਚਟਮ ਕਰਕੇ, ਪਤਾ ਨੂੰ ਕੀ ਕੀ ਗੁਲ ਖਿਲਾਉਣ ਵਾਲੀ ਹੈ।

10 comments:
ਬਹੁਤ ਸਟੀਕ ਤੇ ਸੱਪਸ਼ਟ ਲਿਖਿਆ ਹਰਮੇਲ ਬਾਈ।
ਸੱਚਮੁਚ ਕਲਮਾਂ ਵਾਲੇ ਵੀ ਗੰਦ ਪਾਉਣ ਵਾਲਿਆਂ ਦੇ 'ਪੀਆਰਓ' ਬਣੇ ਹੋਏ ਨੇ। ਕੁੱਝ ਅਖ਼ਬਾਰਾਂ ਦੇ ਦਫ਼ਤਰਾਂ ਵਿਚ ਬਾਕਾਇਦਾ ਇਨ੍ਹਾਂ ਕਲਾਕਾਰਾਂ ਦੇ ਪ੍ਰਤਿਨਿਧਾਂ ਦੇ ਪੱਕੇ ਫੱਟੇ ਲੱਗੇ ਹੋਏ ਨੇ। ਸੋ ਇਨ੍ਹਾਂ ਵਿਚੋਂ ਕੋਈ ਵੀ ਕਿਸੇ ਦੇ ਖ਼ਿਲਾਫ਼ ਕੁਝ ਨਹੀਂ ਲਿਖਦਾ। ਵੈਸੇ ਜੇ ਕੋਈ ਹਰਜਿੰਦਰ ਬੱਲ ਵਰਗਾ ਲਿਖਦਾ ਵੀ ਹੈ, ਤਾਂ ਉਸ ਨੂੰ ਦੋ ਡੰਗ ਦੀ ਰੋਟੀ ਅਤੇ ਦਵਾਈ ਲਈ ਧੇਲਾ ਵੀ ਨਹੀਂ ਜੁੜਦਾ। ਅਸ਼ਕੇ ਜਾਈਏ ਕਿ ਉਹ ਹਾਲੇ ਵੀ ਉਵੇਂ ਹੀ ਡਟਿਆ ਹੋਇਆ ਹੈ।
ਰਹੀ ਗੱਲ ਸਰਤਾਜ ਵਾਲੀ ਤਾਂ ਮੇਰੇ ਨਿੱਜੀ ਰਾਏ ਵਿਚ ਸਰਤਾਜ ਚੰਗਾ, ਸੁਰੀਲਾ ਅਤੇ ਸੁਹਜਮਈ ਗਾਇਕ ਹੈ। ਇਸ ਵਿਚ ਕਿਸੇ ਨੂੰ ਸ਼ੱਕ ਨਹੀਂ ਤੇ ਨਾ ਹੀ ਕੋਈ ਇਸ ਗੱਲ ਤੋਂ ਮੁਨਕਰ ਹੋ ਸਕਦਾ ਹੈ। ਇਹ ਗੱਲ ਮੈਂ ਖੁਦ ਹਰ ਮੰਚ ਤੇ ਕਹੀ ਹੈ ਤੇ ਕਹਿੰਦਾ ਰਹਾਂਗਾ(ਦੇਖੋ ਦੇਸ਼ ਸੇਵਕ ਵਿਚ ਸਰਤਾਜ ਸੰਬੰਧੀ ਖਬਰ)।
ਹਾਂ, ਸਾਨੂੰ ਮੈਨੂੰ ਉਸ ਦੇ ਬਾਣੇ ਅਤੇ ਆਪਣੀ ਸ਼ਾਇਰੀ ਨੂੰ 'ਬਾਣੀ' ਵਾਂਗ ਆਮਦ ਕਹਿਣ ਤੇ ਸਖ਼ਤ ਇਤਰਾਜ ਹੈ। ਨਿੱਕੀ ਜਿਹੀ ਕੁੜੀ, ਅੰਮੀ, ਪਾਣੀ ਪੰਜਾ ਦਰਿਆਵਾਂ ਵਰਗੇ ਗੀਤਾਂ ਵਿਚ ਉਸ ਦੇ ਨੇਕ ਖ਼ਿਆਲਾਂ ਨਾਲ ਮੈਂ ਵੀ ਸਹਿਮਤ ਹਾਂ, ਜੋ ਕਿ ਹਲਕੇ ਫੁਲਕੇ ਸਮਾਜਿਕ ਗੀਤ ਹਨ, ਨਾ ਕਿ ਸੂਫੀ ਕਲਾਮ। ਪਰੰਤੂ, ਉਸਦੇ ਸਾਈਂ ਅਤੇ ਯਾਮਹੇ ਵਰਗੇ, ਗੀਤ ਸੂਫ਼ੀ ਵਿਚਾਰਧਾਰਾ ਨੂੰ ਜਿਸ ਤਰ੍ਹਾਂ ਠੁੱਠ ਦਿਖਾ ਰਹੇ ਹਨ, ਉਹ ਬੇਹੱਦ ਇਤਰਾਜ਼ਯੋਗ ਹਨ। ਇਸ ਬਾਰੇ ਸੋਹਲ ਦੇ ਲੇਖ ਤੋਂ ਇਲਾਵਾ ਤੁਸੀ ਕਦੀ ਵੀ ਮੇਰੇ ਨਾਲ ਨਿੱਜੀ ਤੌਰ ਤੇ ਸੰਵਾਦ ਦੇ ਮਾਹੌਲ ਵਿਚ ਗੱਲ ਕਰ ਲੈਣਾ, ਮੈਂ ਬਾ-ਦਲੀਲ ਆਪਣਾ ਨੁਕਤਾ ਰੱਖਾਂਗਾ।
ਬਾਣੇ ਉੱਤੇ ਇਤਰਾਜ਼ ਬਾਰੇ ਇਕ ਉਦਾਹਰਣ ਦੇ ਕੇ ਗੱਲ੍ਹ ਕਰਨੀ ਚਾਹਾਂਗਾ- ਗੁਰੂ ਗੋਬਿੰਦ ਸਿੰਘ ਜੀ ਦਾ ਭਾਣਾ ਪਾਉਣ ਤੇ ਇਕ ਸਾਧ ਪ੍ਰਤਿ ਗੁਰੂ ਸਾਹਿਬ ਦੇ ਅਨੁਯਾਇਆਂ ਨੂੰ ਨਾ ਇਤਰਾਜ਼ ਹੈ, ਬਲਕਿ ਉਹ ਇਸ ਕਾਰੇ ਖਿਲਾਫ਼ ਕੁਝ ਵੀ ਕਰਨ, ਮਰਨ ਜਾਂ ਮਾਰਨ ਲਈ ਤਿਆਰ ਹਨ। ਇਹ ਉਨ੍ਹਾਂ ਦੀ ਗੁਰੂ ਸਾਹਿਬ ਪ੍ਰਤਿ ਸ਼ਰਧਾ, ਸਤਿਕਾਰ ਅਤੇ ਸਮਰਪਣ ਦੀ ਭਾਵਨਾ ਹੈ। ਸ਼ਾਇਦ ਤੁਸੀ ਅਤੇ ਹੋਰ ਸਾਥੀ ਜੋ ਗੈਰ ਸਿੱਖ ਵੀ ਹੋਣ, ਇਸ ਤਰ੍ਹਾਂ ਭਾਣਾ ਧਾਰਨ ਕਰਨ ਨੂੰ ਨਿੰਦਣਯੋਗ ਹੀ ਮੰਨਣਗੇ, ਕਿਉਂ ਕਿ ਇਸ ਨਾਲ ਇਕ ਵੱਡੇ ਸਮੂ੍ਹ ਦੀਆਂ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚਦੀ ਹੈ।
ਉਸੇ ਤਰ੍ਹਾਂ ਵਾਰਿਸ ਸ਼ਾਹ ਦੇ ਮੁਰੀਦਾਂ ਲਈ ਵਾਰਿਸ ਸ਼ਾਹ ਅਤੇ ਹੋਰਾਂ ਫਕੀਰਾਂ ਦਾ ਬਾਣਾ ਅਤੇ ਕਲਾਮ ਵੀ ਉਨ੍ਹੇ ਹੀ ਸਤਿਕਾਰਯੌਗ ਹਨ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਜਦੋਂ ਗੁਰਦਾਸ ਮਾਨ ਹੁਰਾਂ ਨੇ ਵਾਰਿਸ ਸ਼ਾਹ ਫ਼ਿਲਮ ਬਣਾਈ ਸੀ, ਉਦੋਂ ਕਿਰਦਾਰ ਦੀ ਮੰਗ ਮੁਤਾਬਿਕ ਗੁਰਦਾਸ ਹੁਰਾਂ ਨੇ ਇਹ ਲਿਬਾਸ ਪਾਇਆ ਸੀ, ਪਰ ਸ਼ੂਟਿੰਗ ਦੇ ਸੈਟ ਤੋਂ ਬਾਹਰ ਜਾਂ ਫ਼ਿਲਮ ਨਾਲ ਸੰਬੰਧਿਤ ਕਿਸੇ ਵੀ ਪਬਲਿਸਿਟੀ, ਪ੍ਰੈਸ ਕਾਨਫਰੰਸ, ਪਾਰਟੀ ਜਾਂ ਪਬਲਿਕ ਪ੍ਰਫਾਰਮੇਂਸ ਵਿਚ ਉਹ ਕਦੀ ਵੀ ਇਹ ਬਾਣਾ ਪਾ ਕੇ ਨਹੀਂ ਗਏ। ਉਹ ਚਾਹੁੰਦੇ ਤਾਂ ਪ੍ਰਚਾਰ ਦੌਰਾਨ ਇਹ ਬਾਣਾ ਪਾ ਕੇ ਫੋਟੋਆਂ ਖਿਚਵਾ ਸਕਦੇ ਸਨ, ਪਰ ਇਸ ਬਾਣੇ ਦੀ ਅਹਿਮਿਅਤ ਨੂੰ ਸਮਝਦਿਆਂ ਉਨ੍ਹਾਂ ਇਸ ਤਰ੍ਹਾਂ ਇਸ ਨੂੰ ਬਾਜ਼ਾਰ ਦੀ ਵਸਤੂ ਨਹੀਂ ਬਣਾਇਆ। ਸੋ, ਸੂਫ਼ੀ ਫਕੀਰਾਂ ਦਾ ਮੁਰੀਦ ਹੋਣ ਕਰ ਕੇ ਮੈਨੂੰ ਇਸ ਗੱਲ ਦਾ ਡੂੰਘਾ ਦੁੱਖ ਹੈ ਕਿ ਸਰਤਾਜ ਇਸ ਤਰ੍ਹਾਂ ਕਰ ਰਿਹਾ ਹੈ। ਇਕ ਇੰਟਰਵਿਊ ਵਿਚ ਉਸ ਨੇ ਆਪ ਕਿਹਾ ਹੈ ਕਿ ਮੀਡੀਆ ਅਤੇ ਸਟੇਜਾਂ ਤੇ ਉਹ ਪੂਰੇ ਸੁਚੇਤ ਰੂਪ ਵਿਚ ਇਹ ਬਾਣਾ ਪਹਿਨ ਕੇ ਜਾਂਦਾ ਹੈ। ਇਸੇ ਭਾਣੇ ਦੇ ਭੁਲੇਖੇ ਆਮ ਸਰੋਤਾ ਉਸ ਨੂੰ ਸੂਫ਼ੀ ਗਾਇਕ ਸਮਝਦਾ ਹੈ, ਜਦਕਿ ਉਹ ਆਪਣੇ ਲਿਖੇ ਹਲਕੇ ਫੁਲਕੇ ਗੀਤ ਗਾਂਉਂਦਾ ਹੈ। ਇਹ ਗੱਲ ਉਹ ਆਪਣੀ ਹਰ ਮਹਿਫ਼ਿਲ ਵਿਚ ਆਪ ਹੀ ਕਹਿੰਦਾ ਹੈ ਕਿ ਉਹ ਸੂਫ਼ੀ ਗਾਇਕ ਨਹੀਂ। ਫ਼ਿਰ ਬਾਣਾ ਪਾ ਕਿ ਇਹ ਭਰਮ ਪਾਉਣ ਦੀ ਕੀ ਲੋੜ ਹੈ? ਨਵੀਂ ਪੀੜੀ ਕਦੇ ਇਹ ਬਾਣਾ ਇਸ ਤਰ੍ਹਾਂ ਉਸ ਦੀ ਰੀਸੋ-ਰੀਸ ਨਹੀਂ ਪਾਏਗੀ, ਇਸ ਗੱਲ੍ਹ ਦਾ ਮੈਨੂੰ ਕੋਈ ਡਰ ਨਹੀਂ। ਨਾ ਹੀ ਇਹ ਸੰਭਵ ਹੈ।
ਗੱਲ ਕਿਸੇ ਪਾਸੇ ਧਿਰ ਬਣਨ ਵਾਲੀ ਬਾਰੇ ਇਹੀ ਕਹਿਣਾ ਚਾਹਾਂਗਾ ਕਿ ਬੰਦਾ ਆਪਣੇ ਵਿਚਾਰ ਅਤੇ ਧਿਰ ਦੇ ਵਿਚਾਰ ਪਰਖ ਕੇ ਹੀ ਕਿਸੇ ਵੱਲ ਖੜਦਾ ਜਾਂ ਭੁਗਤਦਾ ਹੈ। ਕਿਸੇ ਧਿਰ ਵੱਲ ਖੜ੍ਹਨਾ ਬੁਰੀ ਗੱਲ ਨਹੀਂ ਹੁੰਦਾ। ਖੁਸ਼ੀ ਹੈ ਕਿ ਤੁਸੀ ਕਿਸ ਧਿਰ ਵੱਲ ਖੜੇ ਹੋ ਤੁਸੀ ਹਿੱਕ ਠੋਕ ਕਿ ਕਹਿੰਦੇ ਹੋ, ਇਹੀ ਸੂਝਵਾਨਾਂ ਦੀ ਪਛਾਣ ਹੁੰਦੀ ਹੈ। ਤਰਸ ਉਨ੍ਹਾਂ ਲੋਕਾਂ ਤੇ ਆਂਉਂਦਾ ਹੈ, ਜੋ ਆਪਣੀ ਪਛਾਣ ਲੁਕੋ ਕਿ ਕਿਸੇ ਧਿਰ ਦਾ ਪੱਖ ਪੂਰਦੇ ਹਨ ਅਤੇ ਫੋਕੀਆਂ ਟਾਹਰਾਂ ਮਾਰਦੇ ਹਨ।
ਮੁੱਕਦੀ ਗੱਲ੍ਹ ਮੇਰੀ ਨਿੱਜੀ ਤੌਰ ਤੇ ਸਰਤਾਜ ਨਾਲ ਕੋਈ ਰੰਜਿਸ਼ ਨਹੀਂ ਅਤੇ ਨਾ ਹੀ ਦਿਲ ਵਿਚ ਕੋਈ ਦੁਰ-ਭਾਵਨਾ,ਬਸ ਉਪਰੋਕਤ ਤੱਥਾਂ ਤੇ ਆਧਾਰਿਤ ਵਿਚਾਰਧਾਰਕ ਵਿਰੋਧ ਹੈ, ਜੋ ਇਨ੍ਹਾਂ ਤੱਥਾਂ ਦੇ ਰਹਿਣ ਤੱਕ ਰਹੇਗਾ ਹੀ। ਤੁਸੀ ਇਸ ਗੱਲ ਦਾ ਖੁੱਲ ਕਿ ਪ੍ਰਚਾਰ ਕਰ ਸਕਦੇ ਹੋ ਕਿ ਉਸ ਦੇ ਚੰਗੇ ਗੀਤ ਮੈਂ ਪੂਰੇ ਚਾਅ ਨਾਲ ਸੁਣਦਾ ਹਾਂ। ਵਿਚਾਰਧਾਰਕ ਵਿਰੋਧ ਸਕੇ ਭਰਾਵਾਂ ਵਿਚ ਵੀ ਹੁੰਦੇ ਨੇ ਅਤੇ ਗੂੜ੍ਹੇ ਦੋਸਤਾਂ ਵਿਚ ਵੀ, ਵਿਸ਼ਵ ਸਾਹਿਤ ਵਿਚ ਇਸ ਦੀਆਂ ਅਣਗਿਣਤ ਮਿਸਾਲਾਂ ਪਈਆਂ ਨੇ...
ਹਰਮੇਲ ਜੀ ਨੇ ਸਤਿੰਦਰ ਸਰਤਾਜ ਤੇ ਤ੍ਰਿਲੋਕ ਜੱਜ ਵਾਲੇ ਮਸਲੇ ਸਬੰਧੀ ਸਮੇਂ ਸਮੇਂ-ਜਿਹੜੇ ਵਿਚਾਰ ਆਪਣੀ ਲੇਖਣੀ ਦੇ ਮਾਧਿਅਮ ਨਾਲ ਪ੍ਰਗਟ ਕੀਤੇ ਉਹਨਾਂ ਨੁੰ, ਜਿਊਂਦੀ ਜ਼ਮੀਰ ਵਾਲਾ ਕੋਈ ਵੀ ਬੰਦਾ ਨਕਾਰ ਨਹੀਂ ਸਕਦਾ।
ਜਗਦੀਪ ਜੀ, ਗੱਲ ਜਿੱਥੋਂ ਤੱਕ ਤੁਹਾਡੇ ਨਜ਼ਰੀਏ ਦੀ ਹੈ ਤਾਂ ਮੈਨੂੰ ਇਸ ਵਿੱਚੋਂ ਸੰਕੀਰਣਤਾ ਦੀ ਬੂ ਆਉਂਦੀ ਪ੍ਰਤੀਤ ਹੁੰਦੀ ਹੈ। ਕਿਸੇ ਵੀ ਰਚਨਾ ਜਾਂ ਵਿਕਅਤੀ ਬਾਰੇ ਆਪਣੀ ਰਾਇ ਪ੍ਰਗਟ ਕਰਨ ਤੋਂ ਪਹਿਲਾਂ ਸਾਨੂੰ ਇਹ ਗੱਲ ਜ਼ਰੂਰ ਪੁਖਤਾ ਕਰ ਲੈਣੀ ਚਾਹੀਦੀ ਹੈ ਕਿ ਕੀ ਅਸੀਂ ਸਬੰਧਤ ਰਚਨਾ ਜਾਂ ਵਿਅਕਤੀ ਨਾਲ ਅਨਿਆਂ ਤਾਂ ਨਹੀਂ ਕਰਨ ਜਾ ਰਹੇ? ਕੀ ਅਸੀਂ ਸਬੰਧਤ ਵਿਸ਼ੇ ਉੱਤੇ ਗੱਲ ਕਰਨ ਲਈ ਵਾਕਿਆ ਹੀ ਸੁਹਿਰਦ ਅਤੇ ਇਮਾਨਦਾਰ ਵੀ ਹਾਂ?
ਲੱਚਰਤਾ ਦਾ ਪੱਖ ਪੂਰਦੀਆਂ ਕਲਮਾਂ, ਦੀ ਪ੍ਰਤੀਕਿਰਿਆਂ ਸਰੂਪ ਤੁਸੀਂ ਜਿਹੜੇ ਵਿਚਾਰ ਪ੍ਰਗਟ ਕੀਤੇ ਹਨ ਅਤੇ ਉਹਨਾਂ ਦੇ ਪੱਖ ਵਿੱਚ ਜਿਹੜੇ ਤਰਕਾਂ ਦਾ ਇਸਤੇਮਾਲ ਤੁਸੀਂ ਕੀਤਾ ਹੈ, ਉਹ ਤੁਹਾਡੀ ਸੁਹਿਰਦ ਅਤੇ ਇਮਾਨਦਾਰਾਨਾ ਪਹੁੰਚ ਉੱਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ। ਤੁਸੀਂ, ਸਤਿੰਦਰ ਸਰਤਾਜ ਅਤੇ ਤ੍ਰਿਲੋਕ ਜੱਜ ਵਾਲੇ ਮਾਮਲੇ ਵਿੱਚ ਮਾਨ ਨਾ ਮਾਨ ਮੈਂ ਤੇਰਾ ਮਹਿਮਾਨ ਦੀ ਤਰਜ਼ ਤੇ ਇੱਕ ਧਿਰ ਬਣੀ, ਕੇਂਦਰੀ ਪੰਜਾਬੀ ਲੇਖਕ ਸਭਾ ਸਬੰਧੀ ਹਰਮੇਲ ਪਰੀਤ ਦੇ ਨਜ਼ਰੀਏ ਨੂੰ ਕਿਤੇ ਨਾ ਕਿਤੇ ਗਲਤ ਸਿੱਧ ਕਰਨ ਲਈ ਇੰਨਾਂ ਹੇਠਾਂ ਚਲੇ ਗਏ ਕਿ ਸਤਿੰਦਰ ਦੇ ਬਾਣੇ ਨੂੰ ਮੁੱਦਾ ਬਣਾ ਕੇ ਉਸਦੀ ਤੁਲਨਾਂ ਡੇਰਾ ਸੱਚਾ ਸੌਦਾ ਅਤੇ ਸਿੱਖਾਂ ਧਰਮ ਦੇ ਪੈਰੋਕਾਰਾਂ ਵਿੱਚ ਚੱਲ ਰਹੇ ਵਿਵਾਦ ਨਾਲ ਕਰ ਦਿੱਤੀ। ਇਹ ਤਾਂ ਬੜੀ ਹੀ ਗ਼ੈਰ ਜਿੰਮੇਵਾਰਾਨਾ ਅਤੇ ਗਲਤ ਪਹੁੰਚ ਹੈ ਜਨਾਬ। ਇੱਕ ਸਧਾਰਨ ਸਾਹਿਤਕ ਮਸਲੇ ਦਾ ਹੋਛਾ ਸਿਆਸੀਕਰਨ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਹੈ ਤੁਸੀਂ। ਰਹੀ ਗੱਲ ਤੁਹਾਡੇ ਵੱਲੋਂ ਪ੍ਰਗਟਾਏ ਗਏ ਇਸ ਇਤਰਾਜ਼ ਦੀ ਕਿ ਸਰਤਾਜ ਆਪਣੀ ਸ਼ਾਇਰੀ ਨੂੰ, ਗੁਰਬਾਣੀ ਵਾਂਗੂੰ ਆਮਦ ਦੀ ਸ਼ਾਇਰੀ ਆਖਦਾ ਹੈ ਜੋ ਕਿ ਸਰਾਸਰ ਗਲਤ ਹੈ। ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਕੀ ਤੁਸੀਂ ਸਰਤਾਜ ਦੇ ਮੂੰਹੋਂ ਕਦੇ ਇਹ ਸੁਣਿਆ ਹੈ ਕਿ ਮੇਰੀ ਸ਼ਾਇਰੀ ਗੁਰਬਾਣੀ ਵਾਂਗੂ ਆਮਦ ਦੀ ਸ਼ਾਇਰੀ ਹੈ? ਓਸਨੇ ਤਾਂ ਕਦੇ ਇਸ ਤਰ੍ਹਾਂ ਨਹੀਂ ਕਿਹਾ। ਫਿਰ ਤੁਸੀਂ ਕਿਹੜੇ ਆਧਾਰ ਉੱਤੇ ਉਪ੍ਰੋਕਤ ਰਾਇ ਪ੍ਰਗਟ ਕੀਤੀ ਹੈ? ਜਿੱਥੋਂ ਤੱਕ ਗੱਲ ਰਹੀ ਆਮਦ ਦੀ ਸ਼ਾਇਰੀ ਦੀ ਤਾਂ ਇੱਕ ਗੱਲ ਜ਼ਰੂਰ ਪੱਲ੍ਹੇ ਬੰਨ੍ਹ ਲਓ ਸ਼ਾਇਰੀ ਹਮੇਸ਼ਾ ਆਮਦ ਦੀ ਹੀ ਹੁੰਦੀ ਹੈ ਤੇ ਜਿਹੜੀ ਆਮਦ ਦੀ ਨਹੀਂ ਹੁੰਦੀ, ਉਸਨੂੰ ਸ਼ਾਇਰੀ ਨਹੀਂ, ਸਿਰਜਨਾਂ ਕਹਿਣਾ ਹੀ ਉੱਚਿਤ ਰਹੇਗਾ। ਕੋਈ ਕੀ ਪਹਿਨਦਾ ਹੈ, ਕੈਸਾ ਵੇਸ਼ ਧਾਰਨ ਕਰਦਾ ਹੈ, ਉਹ ਉਸਦਾ ਨਿੱਜ਼ੀ ਮਾਮਲਾ ਹੈ ਤੇ ਕਿਸੇ ਨੂੰ ਵੀ ਕਿਸੇ ਦੀ ਨਿੱਜ਼ਤਾ ਨਾਲ ਖਿਲਵਾੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇੱਕ ਗੱਲ ਹੋਰ ਵਾਰਿਸ ਸ਼ਾਹ ਦੀ ਪਛਾਣ ਵਾਰਿਸ ਦੀ ਸ਼ਾਇਰੀ ਤੋਂ ਹੈ ਨਾ ਕਿ ਓਸਦੇ ਕੱਪੜਿਆਂ ਤੋਂ। ਬਿਲਕੁੱਲ ਓਦਾਂ ਹੀ ਜਿਵੇਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨਤਾ ਦਾ ਸਿੱਧਾ ਸਬੰਧ ਉਹਨਾਂ ਦੀ ਸੱਚੀ-ਸੁੱਚੀ, ਸੁਘੜ ਅਤੇ ਸੂਰਮਾ ਸ਼ਖ਼ਸ਼ੀਅਤ ਨਾਲ ਹੈ ਨਾ ਕਿ ਸਿਰਫ ਤੇ ਸਿਰਫ ਉਹਨਾਂ ਦੇ ਬਾਣੇ ਨਾਲ। ਪਰ ਸਾਡੀ ਤੇ ਸਾਡੇ ਸਮੁੱਚੇ ਸਮਾਜ ਦੀ ਤਰਾਸਦੀ ਇਹ ਹੀ ਹੈ ਕਿ ਅਸੀਂ ਅੱਜ ਵੀ ਵਿਅਕਤੀ ਦਾ ਪਹਿਰਾਵਾ ਦੇਖ ਕੇ ਹੀ ਓਸ ਬਾਰੇ ਆਪਣੀ ਰਾਇ ਬਣਾ ਲੈਂਦੇ ਹਾਂ, ਓਸ ਪਹਿਰਾਵੇ ਦੇ ਅੰਦਰਲੀ ਸ਼ਖ਼ਸ਼ੀਅਤ ਨਾਲ ਰੂ-ਬ-ਰੂ ਹੋਣ ਦੀ ਕਦੇ ਲੋੜ ਹੀ ਨਹੀਂ ਸਮਝਦੇ। ਵਾਰਿਸ ਵਰਗਾ ਵੇਸ਼ ਧਾਰ ਕੇ ਕੋਈ ਵਾਰਿਸ ਨਹੀਂ ਬਣ ਸਕਦਾ ਅਤੇ ਨਾ ਹੀ ਵਾਰਿਸ ਜਾਂ ਸੂਫੀਵਾਦ ਇੰਨਾਂ ਹੀ ਕਮਜ਼ੋਰ ਹੋ ਚੱਲਿਐ ਕਿ ਕੋਈ ਸਿਰਫ ਤੇ ਸਿਰਫ ਵਾਰਿਸ ਵਰਗੇ ਕੱਪੜੇ ਪਹਿਨ ਕੇ ਓਸਨੂੰ ਢਾਹ ਲਾ ਸਕਦਾ ਹੈ। ਸੋ ਬਿਨਾਂ ਗੱਲ ਤੋਂ ਚਿੰਤਾ ਸਹੇੜਨ ਦੀ ਰੱਤੀ ਭਰ ਵੀ ਲੋੜ ਨਹੀਂ ਭਾਅ ਜੀ! ਵਾਰਿਸ ਜਾਂ ਸੂਫੀ ਸ਼ਾਇਰੀ ਦੇ ਦਿਨ ਏਨੇਂ ਵੀ ਮਾੜੇ ਨਹੀਂ ਆ ਗਏ ਕਿ ਸਾਡੇ ਵਰਗੇ ਸਧਾਰਨ ਲੋਕਾਂ ਨੂੰ ਉਹਦੀ ਫ਼ਿਕਰ ਕਰਨੀ ਪਵੇ!
ਰਹੀ ਗੱਲ ਗੁਰਦਾਸ ਮਾਨ ਦੀ ਤਾਂ ਇਹ ਨਾ ਭੁੱਲੋ ਕਿ ਆਪਣੇ ਗੀਤਾਂ ਵਿੱਚ ਅੱਧ ਰਿੜਕੇ ਦੀ ਗੱਲ ਕਰਨ ਵਾਲੇ ਮਾਨ ਸਾਹਬ ਚੰਦ ਛਿੱਲੜਾਂ ਦੀ ਖ਼ਾਤਿਰ ਭੰਗੜਾ ਪਾ-ਪਾ ਕੇ ਕੋਕਾ ਕੋਲਾ ਵੇਚਣ ਲੱਗ ਪਏ ਸਨ। ਦਰਵੇਸ਼ ਕਹਾਉਣਾ ਬਹੁਤ ਸੌਖੈ ਪਰ ਦਰਵੇਸ਼ੀ ਨਿਭਾਉਣੀ ਬੜੀ ਔਖੀ ਆ ਭਾਅ ਜੀ, ਬੜੀ ਔਖੀ ਆ!
ਸਤਿੰਦਰ ਜਿੱਦਾਂ ਦਾ ਵੀ ਹੈ, ਮਾਂ ਬੋਲੀ ਦਾ ਸੱਚਾ ਸਪੂਤ ਹੈ। ਉਹ ਅਜੋਕੀ ਨੌਜਵਾਨ ਪੀੜ੍ਹੀ ਨੂੰ ਮੁੜ ਤੋਂ ਸਾਫ ਸੁਥਰੀ ਸ਼ਾਇਰੀ ਦੇ ਮਾਧਿਅਮ ਨਾਲ ਮਾਂ ਬੋਲੀ ਦੇ ਲੜ ਲਾਉਣ ਵਿੱਚ ਸਫਲ ਰਿਹਾ ਹੈ। ਮੈਨੂੰ ਲੱਗਦੈ, ਸ਼ਿਵ ਕੁਮਾਰ ਬਟਾਲਵੀ ਸਾਹਿਬ ਤੋਂ ਬਾਅਦ ਨੌਜਵਾਨਾਂ ਵਿੱਚ ਜੇ ਕਿਸੇ ਸ਼ਾਇਰ ਪ੍ਰਤੀ ਵੱਡੇ ਪੱਧਰ ਉੱਤੇ ਦੀਵਾਨਗੀ ਪੈਦਾ ਹੋਈ ਹੈ ਤਾਂ ਉਹ ਬਿਨਾਂ ਸ਼ੱਕ ਸਤਿੰਦਰ ਸਰਤਾਜ ਪ੍ਰਤੀ ਹੀ ਹੈ ਤੇ ਇਹ ਹੀ ਉਹ ਗੱਲ ਹੈ ਜਿਹੜੀ ਕਿ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ। ਏਸੇ ਈਰਖਾ ਅਤੇ ਸਾੜੇ ਚੋਂ ਸਤਿੰਦਰ ਦੇ ਖ਼ਿਲਾਫ਼ ਅਤਿਅੰਤ ਸਤਹੀ ਕੁ-ਚਰਚਾ ਦਾ ਜਨਮ ਹੋਇਐ! ਤੁਹਾਨੂੰ ਨਹੀਂ ਲੱਗਦਾ ਕਿ ਇਹ ਕੁ-ਚਰਚਾ ਹੁਣ ਏਥੇ ਹੀ ਰੁਕ ਜਾਵੇ ਤਾਂ ਚੰਗੈ!
ਕਿਸੇ ਸ਼ਖ਼ਸੀਅਤ ਦਾ ਬਾਣਾ ਧਾਰਣ ਕਰ ਲੈਣਾ ਕੋਈ ਆਮ ਸਾਹਿਤਕ ਮਾਮਲਾ ਨਹੀਂ, ਸਭਿਆਚਾਰਕ ਮਸਲਾ ਹੁੰਦਾ ਹੈ। ਸਚਮੁਚ ਲਿਬਾਸ ਪਾਣ ਨਾਲ ਕੋਈ ਉਹ ਨਹੀਂ ਬਣ ਜਾਂਦਾ ਜਿਸ ਦੇ ਲਿਬਾਸ ਦੀ ਨਕਲ ਕੀਤੀ ਜਾਵੇ। ਜੇ ਲਿਬਾਸ ਇਨ੍ਹਾਂ ਅਹਿਮ ਨਹੀਂ ਹੁੰਦਾ ਤਾਂ ਫਿਰ ਬਾਬੇ ਦੇ ਬਾਣਾ ਪਾਉਣ ਤੇ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਜਿਵੇਂ ਕਿ ਸਰਤਾਜ ਦੇ ਪਾਉਣ ਤੇ ਨਹੀਂ ਹੈ ਤੁਹਾਨੂੰ। ਇਹ ਦੋਹਰੀ ਮਾਨਸਿਕਤਾ ਦੀ ਨਿਸ਼ਾਨੀ ਹੈ।
ਆਮਦ ਵਾਲੀ ਗੱਲ ਸੁਣਨੀ ਹੋਵੇ ਤਾਂ ਯਾਮਹਾ ਗੀਤ ਦਾ ਵੀਡੀਓ ਤੁਸੀ ਆਪ ਹੀ ਸੁਣਿਆ ਹੋਣਾ ਕਈ ਵਾਰ ਯੂ-ਟਿਊਬ ਤੇ, ਨਹੀਂ ਤਾਂ ਇਕ ਵਾਰ ਸੁਣ ਲਓ, ਜਿਸ ਵਿਚ ਸਰਤਾਜ ਦੱਸ ਰਿਹਾ ਹੈ ਕਿ ਉਸ ਨੂੰ ਇਸ ਗੀਤ ਦੀ 'ਆਮਦ' ਕਿਸ ਤਰ੍ਹਾਂ ਹੋਈ। ਜੇ ਸੱਚਮੁਚ ਆਮਦ ਨਾਲ ਇਹੋ ਜਿਹੀ ਸ਼ਾਇਰੀ ਹੀ ਉਤਰਦੀ ਹੈ ਤਾਂ ਇਹੋ ਜਿਹੀ ਆਮਦ ਨਾਲੋਂ ਤੁਹਾਡੇ ਦੱਸੇ ਮੁਤਾਬਿਕ ਸਿਰਜਣਾ ਸੌ ਗੁਣਾ ਚੰਗੀ ਹੋਵੇਗੀ, ਕਿਉਂ ਕਿ ਬੰਦਾ ਸੋਚ ਕੇ ਕੁਝ ਚੱਜ ਦਾ ਤਾਂ ਲਿਖੇਗਾ। ਪਰ ਤੁਸੀ ਇਸ ਗੱਲ ਨਾਲ ਕਦੀ ਸਹਿਮਤ ਨਹੀਂ ਹੋਵੋਗੇ, ਕਿਉਂ ਕਿ ਨਾ ਤਾਂ ਤੁਹਾਨੂੰ ਇਸ ਗੀਤ ਵਿਚ ਕੋਈ ਕਮੀ ਨਜ਼ਰ ਆਉਂਦੀ ਹੈ ਨਾ ਸਾਈਂ ਵਾਲੇ। ਤੁਹਾਡੀ ਤਾਂ ਸ਼ਰਧਾ ਹੀ ਇਨੀ ਹੈ ਕਿ ਤੁਸੀ ਤਰਕ ਦੇ ਆਧਾਰ ਦੇ ਉਸ ਨੂੰ ਪਰਖ ਹੀ ਨਹੀਂ ਸਕਦੇ।
ਦਰਵੇਸ਼ ਤਾਂ ਗੁਰਦਾਸ ਨੇ ਵੀ ਕਦੀ ਖੁਦ ਨੂੰ ਨਹੀਂ ਕਿਹਾ। ਗਾਉਣਾ ਉਨ੍ਹਾਂ ਲੋਕਾਂ ਦਾ ਪੇਸ਼ਾ ਹੈ, ਉਹ ਖੁਦ ਮੰਨਦੇ ਨੇ ਤੇ ਪੇਸ਼ੇ ਵਿਚ ਪੈਸਾ ਕਮਾਉਣ ਲਈ ਪੇਸ਼ੇ ਦੇ ਅਸੂਲਾਂ ਮੁਤਾਬਿਕ ਕੰਮ ਕੀਤੇ ਜਾਂਦੇ ਨੇ। ਗੁਰਦਾਸ ਨੇ ਕੋਲਡ ਡਰਿੰਕ ਹੀ ਵੇਚੀ ਨਾ, ਅਫੀਮ ਤੇ ਨਹੀਂ, ਹਾਂ ਇਹ ਤਾਂ ਮੈਂ ਵੀ ਮੰਨਦਾ ਹਾਂ ਇਕ ਇਸ ਤਰ੍ਹਾਂ ਉਸ ਦੀ ਕਦਰ ਜਰੂਰ ਘਟੀ, ਕਿਉਂ ਕਿ ਸਾਡੇ ਸਮਾਜ ਵਿਚ ਪੇਸ਼ੇ ਅਤੇ ਪੈਸੇ ਨੂੰ ਬੜੀ ਹੀ ਗੰਦੀ ਚੀਜ਼ ਸਮਝਿਆ ਜਾਂਦਾ ਹੈ।
ਦੀਵਾਨਗੀ ਵਾਲੀ ਤੁਹਾਡੀ ਗੱਲ ਸਹੀ ਹੈ, ਤਾਂ ਹੀ ਤਾਂ ਕਹਿ ਰਿਹਾਂ ਕੋਈ ਆਮਦ ਨਹੀਂ ਹੈ ਇਹ, ਨੌਜਵਾਨ ਕਾਲਜੀਏਰਟਾਂ ਚ ਰਹਿ ਕਿ ਉਨ੍ਹਾਂ ਦੀ ਮਾਨਸਿਕਤਾ ਨੂੰ ਪੜ੍ਹ/ਸਮਝ ਕੇ ਉਨ੍ਹਾਂ ਦੀ ਪਸੰਦ ਮੁਤਾਬਿਕ ਪੂਰੀ ਤਿਆਰੀ ਨਾਲ ਹਲਕੇ ਫੁਲਕੇ ਗੀਤ ਲਿਖੇ ਨੇ ਉਸ ਨੇ ਅਤੇ ਉਨ੍ਹਾਂ ਦੀ ਭਾਵੁਕਤਾ ਨੂੰ ਆਪਣੀ ਸ਼ੋਹਰਤ ਲਈ ਖੂਬ ਇਸਤੇਮਾਲ ਕਰ ਰਿਹਾ ਹੈ, ਯਾਮਹੇ ਵਰਗੇ ਗੀਤ ਗਾ ਕੇ। ਉਸਦੇ ਟੀਵੀ ਇੰਟਰਵਿਊ ਮੌਕੇ ਮੈਂ ਮੌਜੂਦ ਸਾਂ, ਜਿਸ ਵਿਚ ਉਸਨੇ ਖੁਦ ਕਿਹਾ ਸੀ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਮੈਂ ਯਾਮਹਾ ਗੀਤ ਗਾਉਣਾ।
ਜਨਾਬ ਮੈਨੂੰ ਵੀ ਪਤਾ ਹੈ ਕਿ ਉਹ ਆਪ ਕਹਿੰਦਾ ਹੈ ਕਿ ਉਹ ਸੂਫੀ ਗਵੱਈਆ ਨਹੀਂ, ਇਹ ਵੀ ਦੋਹਰੀ ਖੇਡ ਹੈ। ਪਹਿਲਾਂ ਉਹ ਭੇਖ ਬਣਾਉ, ਜੋ ਲੋਕਾਂ ਦੀ ਨਜ਼ਰ ਵਿਚ ਸਥਾਪਿਤ ਮਾਨਤਾ ਮੁਤਾਬਿਕ ਭਰਮ ਪੈਦਾ ਕਰੇ, ਜਿਵੇਂ ਵਾਰਿਸ ਸ਼ਾਹ ਦੇ ਲਿਬਾਦ ਦੀ ਮਾਨਤਾ ਹੈ ਕਿ ਇਹ ਸੂਫ਼ੀ ਲਿਬਾਸ ਹੈ, ਫਿਰ ਜਦੋਂ ਲੇਕ ਉਸ ਆਧਾਰ ਤੇ ਤੁਹਾਨੂੰ ਅਲੰਕਾਰ ਲਾਉਣ, ਤੁਸੀ ਮੀਸਨੇ ਹੋ ਕੇ ਕਹਿ ਦੋ ਨਾ ਜੀ ਨਾਂ ਮੈ ਉਹ ਨਹੀਂ, ਤਾਂ ਕਿ ਲੋਕ ਇਹ ਵੀ ਕਹਿਣ ਕਿ ਦੇਖੋ ਕਿੰਨ੍ਹਾਂ ਨਿਮਾਣਾ ਹੈ। ਇਕ ਤਾਰੀਫ਼ ਨਾਲ ਦੂਸਰੀ ਮੁਫ਼ਤ...।
ਸਚਮੁੱਚ ਜੇ ਉਹ ਮੰਨਦਾ ਹੈ ਕਿ ਉਹ ਸੂਫ਼ੀ ਨਹੀਂ ਤਾਂ ਦੱਸੋ ਅੱਜ ਤੱਕ ਉਸ ਨੇ ਕਿਸ ਸਮਾਗਮ ਵਿਚ ਜਾਣ ਤੋਂ ਪਹਿਲਾਂ ਇਹ ਸ਼ਰਤ ਰੱਖੀ ਹੋਵੇ ਕਿ ਉੱਥੇ ਲਾਏ ਜਾਣ ਵਾਲੇ ਬੈਨਰਾਂ ਤੇ ਉਸ ਨੂੰ ਸੂਫੀ ਕਲਾਕਾਰ ਨਹੀਂ ਲਿਖਿਆ ਜਾਵੇਗਾ। ਮਾਹਿਫ਼ਿਲ ਵਿਚ ਸੰਬੇਧਨ ਕਰਦੇ ਹੋਏ ਉਸ ਨੂੰ 'ਸੂਫ਼ੀ' ਸੰਬੋਧਨ ਨਹੀਂ ਦਿੱਤਾ ਜਾਵੇਗਾ। ਉਸ ਨੇ ਕਦੀ ਟੋਕਿਆ ਹੋਵੇ ਕਿ ਉਸ ਨੂੰ ਭਰੀ ਮਹਿਫ਼ਿਲ ਵਿਚ ਸੂਫੀ ਨਾ ਕਿਹਾ ਜਾਵੇ। ਇਹ ਕੀ ਗੱਲ ਹੋਈ ਆਪ ਕਹੀ ਜਾਣਾ ਮੈਂ ਸੂਫ਼ੀ ਨਹੀਂ ਤੇ ਹੋਰ ਸਾਧਨਾਂ ਰਾਹੀਂ ਪ੍ਰਚਾਰ ਕਰੀ ਕਰਵਾਈ ਜਾਣਾ ਇਸੇ ਗੱਲ੍ਹ ਦਾ। ਉਸ ਦਾ ਅਮਰੀਕਾ ਦੇ ਸ਼ੋਆਂ ਲਈ ਰੇਡੀਓ ਤੇ ਚਲਦਾ ਇਸ਼ਤਿਹਾਰ ਸੁਣ ਲਵੋ, ਜੋ ਉਸਦੀ ਇੰਟਰਵਿਊ ਦੀ ਦੌਰਾਨ ਬਾਰ ਬਾਰ ਸੁਣਾਇਆ ਜਾ ਰਿਹਾ ਸੀ, ਜਿਸ ਵਿਚ ਉਸ ਨੂੰ 'ਮਹਾਨ ਸੂਫੀ ਗਾਇਕ ਅਤੇ ਵਾਰਿਸ ਸ਼ਾਹ' ਕਿਹਾ ਜਾ ਰਿਹਾ ਸੀ। ਕੀ ਉਦੋਂ ਉਹਦੀ ਜ਼ਮੀਨ ਨਹੀਂ ਜਾਗੀ, ਕੀ ਉਦੋਂ ਸਰਤਾਜ ਸਾਹਬ ਨੂੰ ਖ਼ਿਆਲ ਨਹੀਂ ਆਇਆ ਕਿ ਮੈਂ ਕਹਿਣਾ ਹੈ ਨਹੀਂ ਮੈਂ ਸੂਫ਼ੀ ਨਹੀਂ ਵਾਰਿਸ ਸ਼ਾਹ ਨਹੀਂ...
ਜਨਾਬ ਤੁਸੀ ਗੱਲ੍ਹ ਸਭਿਆਚਾਰ ਅਤੇ ਮਾਨਵੀ ਅਸੂਲਾਂ ਦੀ ਕਰ ਰਹੇ ਹੋ, ਪਰ ਉਹ ਪੂਰੀ ਤਰ੍ਹਾਂ ਬਾਜ਼ਾਰ ਦੇ ਅਸੂਲਾਂ ਨਾਲ ਚੱਲ ਰਿਹਾ ਹੈ, ਆਪਣੇ ਪ੍ਰੋਮਟਰਾਂ ਅਤੇ ਚੇਲੇਨੁਮਾ ਸਲਾਹਕਾਰਾਂ ਦੇ ਮਾਰਗ-ਦਰਸ਼ਨ ਤੇ। ਇਹ ਬਾਜ਼ਾਰੂ ਪ੍ਰਾਪੇਗੰਡਾ ਜਿਸ ਦਿਨ ਤੁਹਾਨੂੰ ਸਮਝ ਆਵੇਗਾ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ।
ਤੁਸੀ ਕਹਿ ਰਹੇ ਹੋ ਗੱਲ ਮੁਕਾ ਦੇਣੀ ਚਾਹੀਦੀ ਹੈ, ਲਉ ਮੁਕਾਂ ਦਿੰਦੇ ਹਾਂ। ਇਸ ਤੋਂ ਬਾਅਦ ਕੋਈ ਗੱਲ ਨਹੀਂ ਕਹਾਂਗੇ ਇਸ ਮਸਲੇ ਤੇ ਪਰਵਾਜ਼ ਦੇ ਮੰਚ ਤੇ। ਸੋਚਣਾ ਤਾਂ ਨਹੀਂ ਮੁਕਾ ਸਕਦੇ ਨਾ...
@ਹਰਪ੍ਰੀਤ
ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀ ਕਿਸ ਦੇ ਵਿਰੇਧ ਵਿਚ ਹੋ। ਕਿਸੇ ਸ਼ਖ਼ਸ ਦੇ, ਕਿਸੇ ਦੀ ਸੋਚ ਦੇ ਜਾਂ ਤੁਹਾਡੇ ਪਸੰਦੀਦਾਂ ਵਿਸ਼ਿਆਂ ਦੇ ਉਲਟ ਲਿਖਣ ਵਾਲੇ ਲੋਕਾਂ ਦੇ...
ਹਰ ਜਗ੍ਹਾ ਤੇ ਤੁਹਾਡਾ ਵਿਰੋਧੀ ਸੁਰ ਹੀ ਕਿਉਂ ਹੁੰਦਾ ਹੈ? ਕੀ ਕਦੀ ਤੁਸੀ ਕਿਸੇ ਨਾਲ ਸਹਿਮਤ ਵੀ ਹੋਏ ਹੋ?
ਨਾ ਮੈਂ ਇਹ ਸਵਾਲ ਪੁੱਛ ਰਿਹਾ ਹਾਂ ਅਤੇ ਨਾ ਜਵਾਬ ਚਾਹੀਦੇ ਹਨ। ਬੱਸ ਜੋ ਸੋਚ ਰਿਹਾ ਹਾਂ, ਉਹੀ ਲਿਖ ਰਿਹਾ ਹਾਂ, ਤੁਹਾਡੀ ਇਹ ਟਿੱਪਣੀ ਪੜ੍ਹ ਕੇ...
ਤੁਹਾਡੀ ਮੇਰੀ ਸੋਚ ਬਾਰੇ ਕੀ ਵਿਚਾਰ ਹੈ, ਇਸ ਨਾਲ ਮੇਰੀ ਸੋਚ ਤੇ ਕੋਈ ਅਸਰ ਨਹੀਂ ਪੈਂਦਾ। ਤੁਹਾਨੂੰ ਇਹ ਸੋਚਣ ਦਾ ਪੂਰਾ ਹੱਕ ਹੈ। ਤੁਸੀ ਆਪਣੀ ਸੋਚ ਆਪਣੇ ਤਜਰਬੇ ਦੇ ਆਧਾਰ ਤੇ ਬਣਾਈ ਹੈ ਤੇ ਕਿਸੇ ਦੀ ਪਰਖ ਵੀ ਤੁਸੀ ਉਸੇ ਦੇ ਆਧਾਰ ਤੇ ਕਰੋਗੇ। ਇਹੀ ਗੱਲ ਮੇਰੇ ਅਤੇ ਹਰ ਸ਼ਖ਼ਸ ਤੇ ਢੁੱਕਦੀ ਹੈ।
ਜਿਸ ਕੇਂਦਰੀ ਸਭਾ ਦੇ ਮਾਮਲੇ ਵਿਚ ਮੇਰੇ ਸਟੈਂਡ ਦੀ ਤੁਸੀ ਗੱਲ੍ਹ ਕਰ ਰਹੇ ਹੋ, ਸਾਫ਼ ਕਰ ਦੇਵਾਂ ਕਿ ਭਾਵੇਂ ਅਨੂਪ ਵਿਰਕ ਇਹ ਬਿਆਨ ਨਾ ਵੀ ਦਿੰਦੇ ਅਤੇ ਹਰਮੇਲ ਪ੍ਰੀਤ ਉਹ ਨਾ ਵੀ ਨੋਟ ਲਿਖਦੇ, ਸਰਤਾਜ ਬਾਰੇ ਮੇਰੀ ਜੋ ਸੋਚ ਹੈ ਉਹ ਤਾਂ ਵੀ ਇਵੇਂ ਹੀ ਸੀ ਅਤੇ ਰਹਿਣੀ ਹੀ ਸੀ। ਉਸਦੀਆਂ ਜਿਹੜੀਆਂ ਚੀਜ਼ਾਂ ਬਾਰੇ ਮੇਰੀ ਸਕਾਰਾਤਮਕ ਰਾਇ ਹੈ, ਤੁਸੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਜਿਹੜੀ ਬਾਣੇ ਅਤੇ ਆਮਦ ਬਾਰੇ ਮੈਂ ਗੱਲ ਕਹੀ ਹੈ ਉਹ ਇਸ ਲੇਖ ਤੋਂ ਬਾਅਦ ਨਹੀਂ ਸੁੱਝੀ, ਮੇਰਾ ਖ਼ਿਆਲ ਓਦੋਂ ਤੋਂ ਹੈ, ਜਦੋਂ ਤੋਂ ਮੈਂ ਸਰਤਾਜ ਨੂੰ ਜਾਣਦਾ ਹਾਂ। ਇਸ ਬਾਰੇ ਮੈਂ ਪਹਿਲਾਂ ਵੀ ਸਰਤਾਜ ਅਤੇ ਉਸਦੇ ਬਹੁਤ ਨਜ਼ਦੀਕੀਆਂ ਕੋਲ ਆਪਣੇ ਵਿਚਾਰ ਪ੍ਰਗਟਾ ਚੁੱਕਾਂ ਹਾਂ, ਤੁਸੀ ਆਪਣੇ ਪੱਧਰ ਤੇ ਇਸ ਗੱਲ ਦੇ ਪ੍ਰਮਾਣ ਇੱਕਤਰ ਕਰ ਸਕਦੇ ਹੋ।
ਜਗਦੀਪ ਜੀ, ਗੁਰਪ੍ਰੀਤ ਦੀ ਟਿੱਪਣੀ ਉਤੇ ਤੁਹਾਡੀ ਟਿੱਪਣੀ ਪੜ੍ਹੀ। ਪੜ੍ਹ ਕੇ ਤੁਹਾਡੀ ਸੋਚ ਬਾਰੇ ਮੇਰੀ ਉਲਝਣ ਹੋਰ ਵਧ ਗਈ ਹੈ। ਕੁੱਲ ਮਿਲਾ ਕੇ ਇੰਜ ਲਗਦਾ ਹੈ, ਸਗੋਂ ਸਪਸ਼ਟ ਪ੍ਰਭਾਵ ਮਿਲਦਾ ਹੈ ਕਿ ਸਰਤਾਜ ਬਾਰੇ ਤੁਹਾਡੀ ਨਿਰਸੰਦੇਹ ਕੋਈ ਨਿੱਜੀ ਰੰਜਸ਼ ਹੈ। ਤੁਹਾਨੂੰ ਲੋਕਾਂ ਨੂੰ ਯਾਮਹਾ ਪਸੰਦ ਨਹੀਂ ਨਾ ਸਹੀ, ਸਾਈਂ ਤੇ ਵੀ ਇਤਰਾਜ਼ ਨੇ ਕਰੋ ਤੁਹਾਡਾ ਹੱਕ ਹੈ, ਪਰ ਤੁਹਾਨੂੰ ਇਹ ਸਾਰੇ ਨੁਕਸ ਸਿਰਫ ਸਰਤਾਜ ਦੇ ਗੀਤਾਂ ਵਿੱਚ ਹੀ ਦਿਸਦੇ ਨੇ। ਮਿੱਸ ਪੂਜਾ ਤੇ ਹੋਰ ਹਜ਼ਾਰਾਂ ਕਥਿਤ ਗਾਇਕਾਂ ਵੱਲੋਂ ਖਿਲਾਰਿਆ ਜਾ ਰਿਹਾ ਗੰਦ ਤੁਹਾਨੂੰ ਕਦੇ ਨਜ਼ਰ ਨਹੀਂ ਆਉਂਦਾ?
ਰਹੀ ਗੱਲ ਬਾਣੇ ਦੀ, ਕੋਈ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਵਰਗਾ ਬਾਣਾ ਪਾ ਕੇ ਘੁੰਮੀ ਜਾਵੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ। ਪਤਾ ਨਹੀਂ ਤੁਸੀਂ ਇਸ ਮਾਮਲੇ ਵਿੱਚ ਕੱਟੜ ਮੂਲਵਾਦੀਆਂ ਦੇ ਨਾਲ ਕਿਉਂ ਖੜ੍ਹਾ ਹੋਣਾ ਚਾਹ ਰਹੇ ਹੋ?
ਦੂਜੀ ਗੱਲ ਜੇਕਰ ਸਤਰਾਜ ਇਹ ਬਾਣਾ ਪਾਉਣਾ ਬੰਦ ਕਰ ਦੇਵੇ, ਉਹ ਆਪਣੇ ਆਪ ਨੂੰ ਸੂਫੀ ਕਹਿਣ ਤੋਂ ਸਖ਼ਤੀ ਨਾਲ ਹੋਰਾਂ ਨੂੰ ਵੀ ਰੋਕ ਦੇਵੇ, ਤਾਂ ਕੀ ਅਸੀਂ ਉਹਨੂੰ ਇਹ ਖੁਲ੍ਹ ਦੇਵਾਂਗੇ ਕਿ ਉਹ ਜੋ ਮਰਜੀ ਗਾਈ ਜਾਵੇ?
ਬਾਕੀ ਪਰਵਾਜ਼ ਦਾ ਮੰਚ ਅਜਿਹੇ ਕਿਸੇ ਵੀ ਮੁੱਦੇ ਬਾਰੇ ਸਿਹਤਮੰਦ ਤੇ ਨਿਰਪੱਖ ਬਹਿਸ ਲਈ ਹਮੇਸ਼ਾ ਖੁੱਲ੍ਹਾ ਹੈ। ਤੁਹਾਡੀਆਂ ਤੇ ਤੁਹਾਡੇ ਜਿਹੇ ਹੋਰ ਸੱਜਣਾਂ ਦੀਆਂ ਲਿਖਤਾਂ ਦਾ ਵੀ ਸਵਾਗਤ ਹੈ।
ਪਰ ਜੇਕਰ ਆਲੋਚਨਾ ਕਰਨਾ ਚਾਹੁੰਦੇ ਹੋ, ਤਾਂ ਆਲੋਚਨਾ ਸਹਿਣ ਕਰਨ ਦਾ ਮਾਦਾ ਵੀ ਰੱਖਣਾ ਚਾਹੀਦਾ ਹੈ।
ਹਾਂ ਸਰਤਾਜ ਤੇ ਜੱਜ ਹੁਰਾਂ ਦਾ ਮਾਮਲਾ ਨਿਪਟ ਗਿਆ ਹੈ। ਪਰ ਉਸ ਮਾਮਲੇ ਦੇ ਬਹਾਨੇ ਉਠੇ ਹੋਰ ਅਨੇਕਾਂ ਸਵਾਲ ਅਜੇ ਵੀ ਜਵਾਬ ਮੰਗਦੇ ਹਨ। ਉਨ੍ਹਾਂ ਸਵਾਲਾਂ ਦੇ ਜਵਾਬ ਲੱਭੇ ਜਾਂ ਮੰਗੇ ਜਾਣੇ ਚਾਹੀਦੇ ਹਨ।
@ਹਰਮੇਲ ਪ੍ਰੀਤ ਜੀ,
ਜਨਾਬ ਜ਼ਿੰਦਗੀ ਵਿਚ ਹੋਰ ਉਲਝਣਾ ਬਹੁਤ ਨੇ, ਮੇਰੀ ਸੋਚ ਵਾਸਤੇ ਆਪਣੀਆਂ ਉਲਝਣਾ ਹੋਰ ਨਾ ਵਧਾਓ...(ਹੱਸ ਕੇ ਦਿਖਾਓ)
ਨਿੱਜੀ ਰੰਜਸ਼? ਹਾ ਹਾ ਹਾ...ਚਲੋ ਕਹਿ ਲਓ ਕਿ ਨਿੱਜੀ ਰੰਜਿਸ਼ ਹੈ। ਜਿਸ ਆਧਾਰ ਤੇ ਤੁਸੀ ਪੂਜਾ ਅਤੇ ਉਸ ਵਰਗੇ ਹੋਰ ਸੈਕੜੇਂ ਤਮਾਸ਼ਬੀਨਾਂ ਦਾ ਵਿਰੋਧ ਕਰਦੇ ਹੋ, ਜੇ ਉਹ ਨਿੱਜੀ ਰੰਜਿਸ਼ ਹੈ ਤਾਂ ਹਾਂ ਮੇਰੀ ਵਿਰੋਧਤਾ ਨੂੰ ਵੀ ਇਸ ਖਾਤੇ ਵਿਚ ਗਿਣ ਲਓ। ਜਨਾਬ, ਪੂਜਾ ਜਾਂ ਬਾਕੀ ਤਮਾਸ਼ਬੀਨ ਤਾਂ ਕਹਿ ਕਿ ਗੰਦ ਵੇਚ ਅਤੇ ਵਿਖਾ ਰਹੇ ਨੇ...ਸਰਤਾਜ ਸਾਹਬ ਤਾਂ ਭਰਮਾ ਕੇ ਵੇਚ ਨੇ ਰਹੇ ਨੇ ਜੋ ਵੀ ਉਹ ਵੇਚ ਰਹੇ ਨੇ। ਚੰਗੀ ਗੱਲ੍ਹ ਹੈ ਕਿ ਉਹ ਲੱਚਰ ਨਹੀਂ ਵੇਚ ਰਹੇ, ਇਸੇ ਗੱਲ ਦੀ ਤਾਂ ਖੁਸ਼ੀ ਹੈ ਕਿ ਉਹਦੇ ਵਰਗਾ ਚੰਗਾ ਗਵੱਈਆ ਹੈ ਸਾਡੇ ਕੋਲ, ਜੇ ਇਤਰਾਜ਼ ਹੈ ਤਾਂ ਇਸੇ ਲਈ ਕਿ ਉਹ ਚੰਗਾ ਹੁੰਦੇ ਹੋਏ ਵੀ, ਆਖ਼ਿਰ ਬਾਜ਼ਾਰੂ ਸੋਚ ਤੇ ਕਿਉਂ ਉਤਰਿਆ ਹੋਇਆ ਹੈ।
ਜਨਾਬ, ਜਦ ਵੀ ਮੈਂ ਕੋਈ ਟਿੱਪਣੀ ਕਰਦਾ ਤਾਂ ਤੁਸੀ ਕਹਿੰਦੇ ਹੋ ਕਿ ਮੈਨੂੰ ਦੂਸਰੇ ਤਮਾਸ਼ਬੀਨਾਂ ਦਾ ਗੰਦ ਕਿਉਂ ਨਜ਼ਰ ਨਹੀਂ ਆਉਂਦਾ। ਹੁਣ ਤੁਸੀ ਦੱਸੋ, ਲੇਖ ਤੁਸੀ ਸਰਤਾਜ ਦੇ ਮਸਲੇ ਤੇ ਲਿਖਦੇ ਹੋ ਤੇ ਆਸ ਰੱਖਦੇ ਹੋ ਕਿ ਟਿੱਪਣੀ ਅਸੀ ਪੂਜਾ ਬਾਰੇ ਕਰੀਏ। ਤੁਸੀ ਪੂਜਾ ਬਾਰੇ ਲਿਖੋ ਤਾਂ ਸਹੀ, ਫੇਰ ਦੇਖਣਾ ਅਸੀ ਉਸ ਲੇਖ ਤੇ ਪੂਜਾ ਬਾਰੇ ਹੀ ਟਿੱਪਣੀ ਕਰਾਂਗੇ। ਰਹੀ ਗੱਲ ਕਿ ਸਾਨੂੰ ਇਨ੍ਹਾਂ ਬਾਕੀ ਗੰਦ ਪਾਊਆਂ ਦਾ ਗੰਦ ਕਿਉਂ ਨੀ ਨਜ਼ਰ ਆਂਉਂਦਾ, ਤਾਂ ਇਹ ਤੁਹਾਡਾ ਭਰਮ ਹੈ ਮਿੱਤਰ ਪਿਆਰੇ। ਹੁਣ ਅਸੀ ਉਨ੍ਹਾਂ ਬਾਰੇ ਕੀ ਲਿਖਦੇ, ਕੀ ਕਹਿੰਦੇ ਜਾਂ ਕੀ ਸੋਚਦੇ ਹਾਂ, ਜੇ ਤੁਸੀ ਪੜ੍ਹਿਆ/ਸੁਣਿਆ ਹੀ ਨਹੀਂ ਤਾਂ ਇਸ ਵਿਚ ਸਾਡਾ ਕੀ ਕਸੂਰ ਹੈ। ਹਾਂ,ਅੱਗੋਂ ਖ਼ਿਆਲ ਰੱਖਿਆ ਕਰਾਂਗੇ ਕਿ ਜੋ ਵੀ ਲਿਖੀਏ ਤੁਹਾਨੂੰ ਵਿਸ਼ੇਸ ਸੂਚਨਾ ਭੇਜ ਦਿਆ ਕਰਾਂਗੇ ਪੜ੍ਹਨ ਲਈ।
ਬਾਣੇ ਵਾਲੇ ਮਸਲੇ ਤੇ ਇਹੀ ਗੱਲ ਤਾਂ ਮੈਂ ਤੁਹਾਡੇ ਮੂੰਹੋਂ ਸੁਣਨ ਦੀ ਉਡੀਕ ਕਰ ਰਿਹਾ ਸਾਂ। ਸਹੀ ਕਿਹਾ ਤੁਸੀ ਕੋਈ ਕਿਸੇ ਦਾ ਬਾਣਾ ਪਾ ਕੇ ਘੁੰਮੀ ਜਾਵੇ ਕੋਈ ਫਰਕ ਨਹੀਂ ਪੈਂਦਾ। ਪਰੰਤੂ ਤੁਸੀ ਜਾਣਦੇ ਹੋ ਨਾ ਕਿ ਆਮ ਲੋਕ ਭਾਵੁਕਤਾ ਦੀ ਅੱਤ ਤੱਕ ਮੂ਼ਲਵਾਦੀ ਜਾਂ ਕੱਟੜ ਹੁੰਦੇ ਹਨ, ਤਾਂ ਹੀ ਤਾਂ ਇਨ੍ਹਾਂ ਭਾਵਨਾਵਾਂ ਦਾ ਸਿਆਸੀਕਰਨ ਸੰਭਵ ਹੋ ਪਾਉਂਦਾ ਹੈ। ਸਰਤਾਜ ਵੀ ਇਸੇ ਹਥਿਆਰ ਨੂੰ ਸੁਚੇਤ ਰੂਪ ਵਿਚ ਵਰਤ ਰਿਹਾ ਹੈ, ਸੂਫੀ ਬਾਣਾ ਪਾ ਕੇ ਸੂਫੀ ਮੱਤ ਤੋਂ ਉਲਟ ਸੋਚ ਵਾਲੇ ਗੀਤ ਗਾ ਕੇ ਇਹ ਪ੍ਰਭਾਵ ਦੇ ਰਿਹਾ ਹੈ ਕਿ ਸੂਫੀ ਕਲਾਮ ਇਹੋ ਜਿਹੇ ਹੀ ਹੁੰਦੇ ਹਨ। ਜੋ ਕਿ ਪੂਜਾ ਦੇ ਗੰਦ ਨਾਲੋਂ ਵੱਧ ਖਤਰਨਾਕ ਹੈ, ਕਿਉਂ ਕਿ ਪੂਜਾ ਜੋ ਕਰ ਰਹੀ ਹੈ, ਪੂਰੀ ਤਰ੍ਹਾਂ ਖੁੱਲ ਕੇ ਕਰ ਰਹੀ ਹੈ, ਬਿਨ੍ਹਾਂ ਕੋਈ ਨਕਾਬ ਪਾਏ। ਉਸ ਬਾਰੇ ਆਮ ਲੋਕ ਪੂਰੀ ਤਰ੍ਹਾਂ ਸੁਚੇਤ ਹਨ। ਯਕੀਨ ਨਹੀਂ ਆਂਉਂਦਾ ਤਾਂ ਫੇਸਬੁੱਕ ਅਤੇ ਹੋਰ ਪਬਲਿਕ ਸਾਈਟਾਂ ਤੇ ਆਮ ਨੌਜਵਾਨਾਂ ਵੱਲੋਂ ਉਸ ਬਾਰੇ ਪ੍ਰਗਟਾਏ ਜਾ ਰਹੇ ਵਿਚਾਰਾਂ ਤੇ ਨਜ਼ਰ ਮਾਰ ਲਓ ਪਤਾ ਲੱਗ ਜਾਵੇਗਾ। ਇਕ ਉਦਾਹਰਣ http://www.facebook.com/profile.php?id=1350372020#!/group.php?gid=146770975782&ref=ts
ਇਹ ਕਦੋਂ ਕਿਹਾ ਮੈਂ ਕਿ ਸਰਤਾਜ ਬਾਣਾ ਲਾਹ ਦਵੇ ਜੋ ਮਰਜ਼ੀ ਗਾਈ ਜਾਏ। ਉਹ ਵੀ ਬਾਕੀ ਗਵੱਈਆਂ ਵਰਗਾ ਗਵੱਈਆ ਹੈ, ਸੁਰ ਵਿਚ ਚੰਗੇ ਗੀਤ ਗਾਵੇਗਾ ਤਾਂ ਲੋਕ ਪਰਵਾਨ ਕਰਨਗੇ, ਨਕਾਬ ਉਤਾਰ ਕੇ ਘੱਟੋ-ਘੱਟ ਲੋਕਾਂ ਦਾ ਭਰਮ ਤੇ ਦੂਰ ਹੋਵੇਗਾ ਨਾ। ਚੰਗਾ ਜਦੋਂ ਗੁਰਦਾਸ , ਸਰਦੂਲ ਜਾਂ ਹੋਰ ਕੋਈ ਗਾਉਂਦਾ ਹੈ ਤਾਂ ਲੋਕ ਪਸੰਦ ਕਰਨਗੇ ਹੀ, ਨਹੀਂ ਤੁਸੀ ਵੀ ਭਲੀ ਭਾਂਤ ਜਾਣਦੇ ਹੋ ਕਿ ਜਦੋਂ ਇਨ੍ਹਾਂ ਨੇ ਪੌਪ ਦੀ ਹਨੇਰੀ ਵਿਚ ਰੰਗ ਬਦਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਲੋਕਾਂ ਅਤੇ ਅਲੋਚਕਾਂ ਨੇ ਇਨ੍ਹਾਂ ਨੂੰ ਵੀ ਨਹੀਂ ਬਖ਼ਸ਼ਿਆ ਸੀ। ਗੁਰਦਾਸ ਦੀਆਂ ਪਿਛਲੀਆਂ ਫ਼ਿਲਮਾਂ ਦਾ ਕੀ ਹਸ਼ਰ ਹੋਇਆ ਹੈ, ਉਹ ਵੀ ਲੁਕਿਆ ਨਹੀਂ। ਲਿਖਣ ਵਾਲਿਆਂ ਦਾ ਫ਼ਰਜ਼ ਤਾਂ ਜਨਤਾ ਦੇ ਭਰਮ ਦੂਰ ਕਰਨਾ ਹੁੰਦਾ ਹੈ। ਇਕ ਪਾਸੜ ਸੋਚਣ ਵਾਲਿਆਂ ਨੂੰ ਦਾ ਦੂਸਰਾ ਪੱਖ ਦਿਖਾਉਣਾ ਹੁੰਦਾ ਹੈ।
ਜਨਾਬ ਅਲੋਚਨਾ ਸਹਿਣ ਦਾ ਮਾਦਾ ਹੈ ਤਾਂ ਹੀ ਤਾਂ ਗੱਲ ਕਰ ਰਹੇ ਹਾਂ ਨਾ, ਨਹੀਂ ਤਾਂ ਕਰਦੇ ਹੀ ਨਾ। ਤੁਹਾਨੂੰ ਕਿਸ ਗੱਲ੍ਹ ਤੋਂ ਲੱਗਿਆ ਕਿ ਮੈਂ ਅਲੋਚਨਾ ਤੋਂ ਭਜ ਰਿਹਾਂ। ਜਦ ਗੁਰਪ੍ਰੀਤ ਹੀ ਨਹੀਂ ਚਾਹ ਰਿਹਾ ਕਿ ਗੱਲ ਕੀਤੀ ਜਾਵੇ ਤਾਂ ਅਸੀ ਕਾਹਨੂੰ ਐਂਵੇ ਉਸ ਬੰਦੇ ਨਾਲ ਸੰਵਾਦ ਕਰਨਾ ਹੈ, ਜਿਸ ਕੋਲ ਇਸ ਦੇ ਲਈ ਇੱਛਾ ਸ਼ਕਤੀ ਨਹੀਂ।
ਮਾਮਲੇ ਤਾਂ ਨਿਪਟ ਹੀ ਜਾਂਦੇ ਹਨ, ਸੋ ਇਹ ਵੀ ਨਿਪਟ ਗਿਆ।
ਪਰ ਤੁਸੀ ਜਾਣਦੇ ਹੋ ਨਾ, ਜਦੋਂ ਕੋਈ ਚੀਜ਼ ਢਾਹ ਕਿ ਉਸਾਰੀ ਜਾਂਦੀ ਹੈ ਤਾਂ ਪਿਛੇ ਮਲਬਾ ਛੱਡ ਜਾਂਦੀ ਹੈ। ਮਲਬੇ ਵਿਚੋਂ ਹੋਰ ਬਹੁਤ ਕੁਝ ਪਨਪਦਾ ਹੈ. ਇਸੇ ਤਰ੍ਹਾਂ ਇਸ ਮਲਬੇ ਵਿਚ ਵੀ ਕਈ ਸਵਾਲ ਪਏ ਨੇ, ਜਿਵੇਂ ਜਿਵੇਂ ਸਵਾਲ ਰੂ-ਬ-ਰੂ ਹੋਣਗੇ, ਜਵਾਬ ਵੀ ਸਤਹਿ ਤੇ ਆਉਣਗੇ...ਤੁਸੀ ਸਵਾਲ ਖੜੇ ਕਰੋ ਤਾਂ ਸਹੀ...
ਵੀਰ ਦੀਪ, ਮਾਫ ਕਰਨਾ, ਤੁਹਾਡੇ ਬਾਰੇ ਮੈਂ ਸੋਚਦਾ ਸੀ ਕਿ ਤੁਸੀਂ ਸੱਚਮੁੱਖ ਅਗਾਂਹਵਧੂ ਸੋਚ ਵਾਲੇ ਹੋ। ਪਰ ਅੱਜ ਪਤਾ ਲੱਗਾ ਕਿ ਤੁਹਾਡੀ ਕੋਈ ਸੋਚ ਹੈ ਨੀ। ਸ਼ਬਦਾਂ ਨੁੰ ਨਚਾਉਣ ਦਾ ਹੁਨਰ ਹੈ ਬੱਸ। ਕੀ ਚੰਗਾ ਤੇ ਕੀ ਮੰਦਾ ਹੈ, ਤੁਸੀਂ ਓਸ ਦਾ ਨਿਖੇੜਾ ਕਰਨ ਚ ਮਾਰ ਖਾ ਰਹੇ ਹੋ। ਇਹ ਸਾਡੇ ਸਮਾਜ ਲਈ ਬੇਹੱਦ ਖ਼ਤਰਨਾਕ ਹੈ।
menu ta eh samj nhi aundi ki je koi vadya gaa raha ae ta kise nu ki aitraaz ae.sartaaj pehla banda ae jo beth ke gaundae te sare nachan lagg jandae ne..sai gaana hun tak dae best songs vicho ek aE.mein ta sukar kita ae koi ta vadya gaa rahe .eh janaab pata nhi ki naam hain ehna da .par aapdi khundak jarur ae sartaaj naAL..mein ta haraan hai je koi tarakki kar raha ae oh saaf suthra gaa ke ta kise nu kyo jalan hundi ae..punjabi da real waris aa gaya ae and hun soofism and punjabi gaayiki da swaroop v badloga.speed breaker da kamm ae rode atkouna.par sartaaj rukan wala nhi ..jo kar sakdae ho kar lo.youth like kardae ne aND kardae rehn gae.aj dae mundae jehrae rock and jazz piche bhajj rahe a aj oh mehfila maan rahe ne..sartaj ek darya ae te eh vagda rahega
hi dear.i just want to say dat sartaaj is a person jisne aj de tym vich sufi nu dubara janam dita hai...n menu eh ni smj a rahi dat lok usnu bura kyu keh re ne kuch chnga sunan nu mil reha hai ta sun lo kyu faltu ch roula pa re ho.........n sartaaj lai ik hi gal kahangi.dat RABB DI HAMESHA HI NAZAR US LAI HUNSAWALLI RAHE.USNU WAHEGURU HOR V TARAKI BAKHEY......

Post a Comment