ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਅੰਦਰ ਗਾਇਕਾਂ ਦੀ ਭਰਮਾਰ ਹੋ ਗਈ ਐ ਆਏ ਦਿਨ ਪਤਾ ਨਹੀਂ ਕਿੰਨੇ ਗਾਇਕ ਸਾਹਮਣੇ ਆਉਂਦੇ ਨੇ, ਪੱਲਿਓਂ ਪੈਸੇ ਖਰਚ ਕਰਕੇ ਕੱਚ ਘਰੜ ਗੀਤਾਂ ਦੀ ਟੇਪ ਕਰਦੇ ਨੇ, ਤੇ ਫਿਰ ਕਿਤੇ ਅਲੋਪ ਹੋ ਜਾਂਦੇ ਨੇ। ਪਰ ਸਥਿਤੀ ਅਸਲੋਂ ਵੀ ਨਿਰਾਸ਼ਾ ਵਾਲੀ ਨਹੀਂ, ਕਦੇ-ਕਦੇ ਕੁੱਝ ਸੁਰੀਲੇ ਗਾਇਕ ਸਾਹਮਣੇ ਆਉਂਦੇ ਨੇ, ਜਿੰਨ੍ਹਾਂ ਦੇ ਪੱਲੇ ਗਾਇਕੀ ਦੀ ਕੁੱਝ ਸਮਝ-ਬੂਝ ਹੁੰਦੀ ਐ, ਸੁਰ-ਤਾਲ ਦਾ ਗਿਆਨ ਹੂੰਦੈ। ਅਜਿਹੇ ਗਾਇਕ ਸਲਾਹੇ ਵੀ ਜਾਂਦੇ ਨੇ ਤੇ ਲੰਮਾਂ ਸਮਾਂ ਟਿਕਦੇ ਵੀ ਐ।ਜੈਤੋ ਦਾ ਜੰਮਪਲ ਅਰਸ਼ਦੀਪ ਅਰਸ਼ ਅਜਿਹਾ ਹੀ ਗਾਇਕ ਐ ਜਿਸ ਨੇ ਲੰਮਾਂ ਸਮਾਂ ਮਿਹਨਤ ਕੀਤੀ ਐ, ਗਾਇਕੀ ਨੂੰ ਪੜ੍ਹਿਐ, ਸਿੱਖਿਐ ਤੇ ਸਮਝਿਐ। ਭੁਪਿੰਦਰ ਸ਼ਰਮਾ ਤੇ ਕਮਲੇਸ਼ ਕੁਮਾਰੀ ਦੇ ਇਕਲੌਤੇ ਪੁੱਤ 'ਅਰਸ਼' ਨੇ ਜਦੋਂ ਉਹਨੇ ਗਾਉਣਾ ਸ਼ੁਰੂ ਕੀਤਾ ਸੀ ਓਦੋਂ ਉਹ ਤੀਜੀ ਜਮਾਤ ਵਿਚ ਪੜ੍ਹਦਾ ਸੀ ਤੇ ਆਪਣੇ ਆਪ ਸਟੇਜ 'ਤੇ ਵੀ ਚੜ੍ਹਿਆ ਨਹੀਂ ਸੀ ਜਾਂਦਾ ਓਸਤੋਂ। ਹੰਸ ਰਾਜ ਹੰਸ ਦਾ ਗੀਤ ਗਾਇਆ ਕਰਦਾ ਸੀ ਉਹ 'ਨੀ ਵਣਜਾਰਣ ਕੁੜੀਏ'। ਓਸੇ ਵੇਲੇ ਹੀ ਉਹਨੇ ਇਕ ਮੁਕਾਬਲੇ ਵਿਚ 'ਸਿੰਗਰ ਆਫ ਦਾ ਸਿਟੀ' ਦਾ ਖਿਤਾਬ ਆਪਣੀ ਝੋਲੀ ਪੁਆ ਕੇ ਸਾਬਤ ਕਰ ਦਿੱਤਾ ਸੀ ਕਿ ਇਹ ਮੁੰਡਾ ਸੰਗੀਤ ਦੇ ਖੇਤਰ ਵਿਚ ਆਪਣੀ ਪਛਾਣ ਬਣਾਵੇਗਾ ਤੇ ਉਹ ਇਸ ਰਾਹ ਸਾਬਤ ਕਦਮ ਤੁਰ ਪਿਐ। ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਉੁਸਨੇ ਗਰੈਜੂਏਸ਼ਨ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਸਨੇ ਸੰਗੀਤ ਦੀ ਮਾਸਟਰ ਡਿਗਰੀ ਲਈ। ਸਰਕਾਰੀ ਕਾਲਜ ਜਲੰਧਰ ਤੋਂ ਉਹਨੇ ਬੀ. ਐੱਡ ਸੰਗੀਤ ਵਿਸ਼ੇ ਨਾਲ ਕੀਤੀ ਐ ਅਤੇ ਪੰਜਾਬੀ ਦੀ ਮਾਸਟਰ ਡਿਗਰੀ ਵੀ ਕਰ ਲਈ ਐ। ਬੀ. ਐੱਡ ਕਰਦਿਆਂ ਹੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਲੋਕ ਗੀਤ ਅਤੇ ਗ਼ਜ਼ਲ ਗਾਇਣ ਵਿਚ ਗੋਲਡ ਮੈਡਲਿਸਟ ਬਣਿਆ। ਅੱਜ-ਕੱਲ੍ਹ ਸਰਕਾਰੀ ਆਦਰਸ਼ ਸਕੂਲ ਮੱਲਾ ਵਿਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਅ ਰਿਹੈ। ਸੰਗੀਤ ਦੇ ਖੇਤਰ ਵਿਚ ਉਹਨੇ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ: ਰਾਜੇਸ਼ ਮੋਹਨ ਨੂੰ ਆਪਣਾ ਉਸਤਾਦ ਧਾਰਿਆ ਤੇ ਨੀਝ ਲਾ ਕੇ ਸੰਗੀਤ ਦੀਆਂ ਬਾਰੀਕੀਆਂ ਸਮਝੀਆਂ। Sunday, August 21, 2011
'ਪਿਆਰ-ਦ ਰੀਅਲ ਲਵ' ਲੈ ਕੇ ਆ ਰਿਹੈ ਅਰਸ਼ਦੀਪ 'ਅਰਸ਼'
ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਅੰਦਰ ਗਾਇਕਾਂ ਦੀ ਭਰਮਾਰ ਹੋ ਗਈ ਐ ਆਏ ਦਿਨ ਪਤਾ ਨਹੀਂ ਕਿੰਨੇ ਗਾਇਕ ਸਾਹਮਣੇ ਆਉਂਦੇ ਨੇ, ਪੱਲਿਓਂ ਪੈਸੇ ਖਰਚ ਕਰਕੇ ਕੱਚ ਘਰੜ ਗੀਤਾਂ ਦੀ ਟੇਪ ਕਰਦੇ ਨੇ, ਤੇ ਫਿਰ ਕਿਤੇ ਅਲੋਪ ਹੋ ਜਾਂਦੇ ਨੇ। ਪਰ ਸਥਿਤੀ ਅਸਲੋਂ ਵੀ ਨਿਰਾਸ਼ਾ ਵਾਲੀ ਨਹੀਂ, ਕਦੇ-ਕਦੇ ਕੁੱਝ ਸੁਰੀਲੇ ਗਾਇਕ ਸਾਹਮਣੇ ਆਉਂਦੇ ਨੇ, ਜਿੰਨ੍ਹਾਂ ਦੇ ਪੱਲੇ ਗਾਇਕੀ ਦੀ ਕੁੱਝ ਸਮਝ-ਬੂਝ ਹੁੰਦੀ ਐ, ਸੁਰ-ਤਾਲ ਦਾ ਗਿਆਨ ਹੂੰਦੈ। ਅਜਿਹੇ ਗਾਇਕ ਸਲਾਹੇ ਵੀ ਜਾਂਦੇ ਨੇ ਤੇ ਲੰਮਾਂ ਸਮਾਂ ਟਿਕਦੇ ਵੀ ਐ।ਜੈਤੋ ਦਾ ਜੰਮਪਲ ਅਰਸ਼ਦੀਪ ਅਰਸ਼ ਅਜਿਹਾ ਹੀ ਗਾਇਕ ਐ ਜਿਸ ਨੇ ਲੰਮਾਂ ਸਮਾਂ ਮਿਹਨਤ ਕੀਤੀ ਐ, ਗਾਇਕੀ ਨੂੰ ਪੜ੍ਹਿਐ, ਸਿੱਖਿਐ ਤੇ ਸਮਝਿਐ। ਭੁਪਿੰਦਰ ਸ਼ਰਮਾ ਤੇ ਕਮਲੇਸ਼ ਕੁਮਾਰੀ ਦੇ ਇਕਲੌਤੇ ਪੁੱਤ 'ਅਰਸ਼' ਨੇ ਜਦੋਂ ਉਹਨੇ ਗਾਉਣਾ ਸ਼ੁਰੂ ਕੀਤਾ ਸੀ ਓਦੋਂ ਉਹ ਤੀਜੀ ਜਮਾਤ ਵਿਚ ਪੜ੍ਹਦਾ ਸੀ ਤੇ ਆਪਣੇ ਆਪ ਸਟੇਜ 'ਤੇ ਵੀ ਚੜ੍ਹਿਆ ਨਹੀਂ ਸੀ ਜਾਂਦਾ ਓਸਤੋਂ। ਹੰਸ ਰਾਜ ਹੰਸ ਦਾ ਗੀਤ ਗਾਇਆ ਕਰਦਾ ਸੀ ਉਹ 'ਨੀ ਵਣਜਾਰਣ ਕੁੜੀਏ'। ਓਸੇ ਵੇਲੇ ਹੀ ਉਹਨੇ ਇਕ ਮੁਕਾਬਲੇ ਵਿਚ 'ਸਿੰਗਰ ਆਫ ਦਾ ਸਿਟੀ' ਦਾ ਖਿਤਾਬ ਆਪਣੀ ਝੋਲੀ ਪੁਆ ਕੇ ਸਾਬਤ ਕਰ ਦਿੱਤਾ ਸੀ ਕਿ ਇਹ ਮੁੰਡਾ ਸੰਗੀਤ ਦੇ ਖੇਤਰ ਵਿਚ ਆਪਣੀ ਪਛਾਣ ਬਣਾਵੇਗਾ ਤੇ ਉਹ ਇਸ ਰਾਹ ਸਾਬਤ ਕਦਮ ਤੁਰ ਪਿਐ। ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਉੁਸਨੇ ਗਰੈਜੂਏਸ਼ਨ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਸਨੇ ਸੰਗੀਤ ਦੀ ਮਾਸਟਰ ਡਿਗਰੀ ਲਈ। ਸਰਕਾਰੀ ਕਾਲਜ ਜਲੰਧਰ ਤੋਂ ਉਹਨੇ ਬੀ. ਐੱਡ ਸੰਗੀਤ ਵਿਸ਼ੇ ਨਾਲ ਕੀਤੀ ਐ ਅਤੇ ਪੰਜਾਬੀ ਦੀ ਮਾਸਟਰ ਡਿਗਰੀ ਵੀ ਕਰ ਲਈ ਐ। ਬੀ. ਐੱਡ ਕਰਦਿਆਂ ਹੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਲੋਕ ਗੀਤ ਅਤੇ ਗ਼ਜ਼ਲ ਗਾਇਣ ਵਿਚ ਗੋਲਡ ਮੈਡਲਿਸਟ ਬਣਿਆ। ਅੱਜ-ਕੱਲ੍ਹ ਸਰਕਾਰੀ ਆਦਰਸ਼ ਸਕੂਲ ਮੱਲਾ ਵਿਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਅ ਰਿਹੈ। ਸੰਗੀਤ ਦੇ ਖੇਤਰ ਵਿਚ ਉਹਨੇ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ: ਰਾਜੇਸ਼ ਮੋਹਨ ਨੂੰ ਆਪਣਾ ਉਸਤਾਦ ਧਾਰਿਆ ਤੇ ਨੀਝ ਲਾ ਕੇ ਸੰਗੀਤ ਦੀਆਂ ਬਾਰੀਕੀਆਂ ਸਮਝੀਆਂ।
Subscribe to:
Post Comments (Atom)
0 comments:
Post a Comment