ਪੀ.ਟੀ. ਸੀ ਚੈਨਲ ਵੱਲੋਂ ਕਰਵਾਏ ਗਏ ਵਾਇਸ ਆਫ਼ ਪੰਜਾਬ ਸੀਜ਼ਨ -2 ਵਿਚੋਂ ਬਾਜੀ ਮਾਰਨ ਵਾਲਾ 'ਬਠਿੰਡੇ ਵਾਲਾ ਗੱਭਰੂ' ਪਰਦੀਪ ਸਰਾਂ ਇਕ ਮਾਣਮੱਤਾ ਤੇ ਪ੍ਰਤਿਭਾਵਾਨ ਗਾਇਕ ਤਾਂ ਹੈ ਈ, ਸਗੋਂ ਹੋਰ ਵੀ ਕਈ ਖੇਤਰਾਂ ਵਿਚ ਉਹਦੀਆਂ ਪ੍ਰਾਪਤੀਆਂ ਮਾਣ ਕਰਨਯੋਗ ਹਨ। ਅਬੋਹਰ-ਫਾਜ਼ਿਲਕਾ ਇਲਾਕੇ ਦੇ ਪਿੰਡ ਆਲਮਵਾਲਾ ਵਿਖੇ ਪਰਕਾਸ਼ ਸਰਾਂ ਤੇ ਅੰਮ੍ਰਿਤਾ ਸਰਾਂ ਦੇ ਘਰ ਪੈਦਾ ਹੋਇਆ ਪਰਦੀਪ ਅਜੇ ਬਹੁਤ ਛੋਟਾ ਹੀ ਸੀ ਜਦੋਂ ਉਹਦੇ ਮਾਂ-ਬਾਪ ਬਠਿੰਡੇ ਆਕੇ ਵੱਸ ਗਏ। ਉਹਦੇ ਪਿਤਾ ਪਰਕਾਸ਼ ਸਰਾਂ ਖੁਦ ਇਕ ਵਧੀਆ ਗਾਇਕ ਹਨ ਤੇ ਮਾਂ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਬਠਿੰਡਾ ਵਿਖੇ ਪੰਜਾਬੀ ਅਧਿਆਪਕਾ ਹੈ। ਇਸੇ ਸੰਸਥਾ 'ਚ ਹੀ ਪਰਦੀਪ ਬੀ.ਸੀ. ਏ ਦੇ ਆਖ਼ਰੀ ਵਰ੍ਹੇ ਦਾ ਵਿਦਿਆਰਥੀ ਹੈ। ਪਿਤਾ ਦੀ ਗਾਇਕੀ ਦਾ ਅਸਰ ਉਹਨੇ ਬਚਪਨ ਵਿਚ ਹੀ ਕਬੂਲਣਾ ਸ਼ੁਰੂ ਕਰ ਦਿੱਤਾ ਤੇ ਸੁਰਤ ਸੰਭਾਲਦਿਆਂ ਹੀ ਉਹ ਗਾਉਣ ਲੱਗ ਪਿਆ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ ਤੇ ਗੁਰਦਾਸ ਮਾਨ ਦੀ ਗਾਇਕੀ ਨੇ ਉਹਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਹੈ। ਗੁਰਦਾਸ ਮਾਨ ਉਹ ਆਪਣਾ ਆਦਰਸ਼ ਵੀ ਮੰਨਦੈ ਤੇ ਗੁਰੂ ਵੀ। ਉਹਦਾ ਕਹਿਣਾ ਹੈ ਕਿ ਗੁਰਦਾਸ ਮਾਨ ਦਾ 'ਕੱਲਾ-'ਕੱਲਾ ਗੀਤ ਉਹਨੂੰ ਯਾਦ ਹੈ। ਪਰਦੀਪ ਭਾਵੇਂ ਹਰ ਤਰ੍ਹਾਂ ਦੇ ਗੀਤ ਪ੍ਰਬੀਨਤਾ ਨਾਲ ਗਾਉਂਦੈ ਪਰ ਉਹਦਾ ਜ਼ਿਆਦਾ ਝੁਕਾਅ ਕਲੀਆਂ, ਲੋਕ ਗਾਥਾਵਾਂ ਤੇ ਲੋਕ ਤੱਥਾਂ ਵੱਲ ਹੈ। ਹਿੱਕ ਦੇ ਜ਼ੋਰ ਵਾਲੀ ਇਹ ਗਾਇਣ-ਸ਼ੈਲੀ ਉਹਦੀ ਦਿੱਕ ਨੂੰ ਫੱਬਦੀ ਵੀ ਬਹੁਤ ਹੈ। ਸੰਗੀਤ ਵਿਚ ਬਹੁਤਾ ਕੁੱਝ ਉਹਨੇ ਆਪਣੇ ਪਿਤਾ ਪਰਕਾਸ਼ ਸਰਾਂ ਤੋਂ ਹੀ ਸਿੱਖਿਆ ਹੈ ਅਤੇ ਅਤੇ ਲਾਲੂ ਜੀ ਤੇ ਅਸ਼ੋਕਾ ਨੰਦ ਹੁਰਾਂ ਤੋਂ ਵੀ ਸਮੇਂ ਸਮੇਂ ਅਗਵਾਈ ਲੈਂਦਾ ਰਿਹਾ ਹੈ।ਵਾਇਸ ਆਫ ਪੰਜਾਬ ਬਣਨ ਦੇ ਸਫਰ ਦਾ ਜ਼ਿਕਰ ਕਰਦਿਆਂ ਪਰਦੀਪ ਦੱਸਦਾ ਹੈ ਕਿ ਉਹਨੇ ਪਿਛਲੇ ਵਰ੍ਹੇ ਵੀ ਇਸ ਮੁਕਾਬਲੇ ਵਿਚ ਭਾਗ ਲਿਆ ਸੀ ਤੇ ਟਾਪ ਸਿਕਸ ਤੱਕ ਜਾ ਅੱਪੜਿਆ ਸੀ। ਪਰ ਵਾਇਸ ਆਫ਼ ਪੰਜਾਬ ਬਣਨੋ ਖੁੰਝ ਗਿਆ ਸੀ। ਪਰ ਉਦੋਂ ਹੀ ਉਸਨੇ ਪੱਕਾ ਧਾਰ ਲਿਆ ਸੀ ਕਿ ਅਗਲੇ ਸਾਲ ਇਹ ਮੁਕਾਬਲਾ ਜ਼ਰੂਰ ਜਿੱਤਣਾ ਹੈ ਤੇ ਇਸ ਲਈ ਜੀਅ ਜਾਨੋਂ ਤਿਆਰੀ ਸ਼ੁਰੂ ਕਰ ਦਿੱਤੀ ਤੇ ਉਹਦੀ ਮਿਹਨਤ ਨੂੰ ਫਲ ਪਿਆ ਤੇ ਸੱਚਮੁੱਚ ਉਹ ਇਸ ਵਰ੍ਹੇ ਇਹ ਖਿਤਾਬ ਆਪਣੇ ਨਾਂਅ ਕਰਨ ਵਿਚ ਸਫ਼ਲ ਰਿਹੈ। ਇਹ ਮੰਜ਼ਲ ਸਰ ਕਰਨ ਤੋਂ ਬਾਅਦ ਪਰਦੀਪ ਦੀ ਅੱਖ ਹੁਣ ਇਸ ਤੋਂ ਵੀ ਵੱਡੇ ਮੁਕਾਬਲਿਆਂ 'ਸਾ ਰੇ ਗਾ ਮਾ ਪਾ' ਤੇ 'ਇੰਡੀਅਨ ਆਈਡਲ' 'ਤੇ ਟਿਕ ਗਈ ਹੈ। ਪਰ ਇਹਦੀ ਉਹਨੂੰ ਕੋਈ ਕਾਹਲ ਨਹੀਂ ਸਗੋਂ ਉਹ ਪੂਰੀ ਤਿਆਰੀ ਤੋਂ ਬਾਅਦ ਹੀ ਅਜਿਹੇ ਕਿਸੇ ਮੁਕਾਬਲੇ ਵਿਚ ਉਤਰੇਗਾ। ਇਸ ਤੋਂ ਇਲਾਵਾ ਬਾਲੀਵੁੱਡ ਵਿਚ ਵੀ ਥਾਂ ਬਣਾਉਣ ਦਾ ਇੱਛੁਕ ਹੈ। ਗਾਇਕੀ ਵਿਚ ਮਾਣਮੱਤੇ ਹਸਤਾਖ਼ਰ ਵਜੋਂ ਉਭਰੇ ਪਰਦੀਪ ਸਰਾਂ ਨੇ ਕਈ ਹੋਰ ਖੇਤਰਾਂ ਵਿਚ ਵੀ ਆਪਣੀ ਪੈਂਠ ਬਣਾਈ ਹੈ। ਕੁੱਝ ਵਰ•ੇ ਪਹਿਲਾਂ ਭੰਗੜੇ ਵਿਚ ਏਸ਼ੀਆ ਭਰ ਵਿਚੋਂ ਬਾਜ਼ੀ ਮਾਰਨ ਵਾਲੀ ਬਾਬਾ ਫ਼ਰੀਦ ਪਬਲਿਕ ਸਕੂਲ ਬਠਿੰਡਾ ਦੀ ਟੀਮ ਦਾ ਮੈਂਬਰ ਹੋਣ ਦਾ ਮਾਣ ਉਸਨੂੰ ਹਾਸਲ ਹੈ ਤੇ ਬਾਸਕਿਟ ਬਾਲ ਵਿਚ ਵੀ ਉਹ ਨੈਸ਼ਨਲ ਪੱਧਰ ਤੱਕ ਖੇਡ ਚੁੱਕਾ ਹੈ। ਟੋਨੀ ਬਾਤਿਸ਼ ਦੇ ਮਾਰਗ ਦਰਸ਼ਨ ਵਿਚ ਥਿਏਟਰ ਨਾਲ ਉਹਦੀ ਸਾਂਝ ਹੈ ਤੇ ਚਿੱਤਰਕਾਰੀ ਉਹਦਾ ਇਕ ਹੋਰ ਸ਼ੌਕ। ਪਰਦੀਪ ਨਿਹਾਇਤ ਹੀ ਨਿੱਘੇ ਸੁਭਾਅ ਦਾ ਮਾਲਕ ਹੈ ਤੇ ਆਪਣੀ ਇਸ ਸ਼ੋਹਰਤ ਦਾ ਉਸ ਨੂੰ ਭੋਰਾ ਵੀ ਗੁਮਾਨ ਨਹੀਂ। ਸ਼ੋਅ ਦੌਰਾਨ ਜੱਜ ਪ੍ਰਸਿੱਧ ਗਾਇਕ ਜਸਬੀਰ ਜੱਸੀ ਵੱਲੋਂ ਦਿੱਤੀ ਨਸੀਹਤ ਉਸ ਨੇ ਪੱਲੇ ਬੰਨ• ਲਈ ਹੈ, ਲਿਹਾਜ਼ਾ ਗੰਡਾਸਿਆਂ, ਬੰਦੂਕਾਂ, ਲੰਡੀਆਂ ਜੀਪਾਂ ਤੇ ਬੰਦੇ ਬੁੰਦੇ ਮਾਰਨ ਵਾਲੇ ਗੀਤਾਂ ਤੋਂ ਦੂਰ ਰਹਿਕੇ ਸਾਫ ਸੁਥਰੇ ਪਰਵਾਰਕ ਗੀਤ ਹੀ ਗਾਉਣ ਦਾ ਵਾਅਦਾ ਕਰਦਾ ਹੈ। ਇਸ ਖੇਤਰ ਵਿਚ ਉੱਚੀ ਤੇ ਲੰਮੀ ਪਰਵਾਜ਼ ਭਰਨ ਲਈ ਖੁੱਲ•ਾ ਆਸਮਾਨ ਉਸਦੇ ਸਾਹਮਣੇ ਹੈ, ਮੰਜ਼ਿਲਾਂ ਸਰ ਕਰਨ ਦਾ ਜਜ਼ਬਾ ਉਹਦੇ ਅੰਦਰ ਹੈ। ਸ਼ਾਲਾ ਉਹ ਜਵਾਨੀਆਂ ਮਾਣੇ ਤੇ ਪੰਜਾਬੀ ਗਾਇਕੀ ਦੇ ਮਾਣ ਵਿਚ ਵਾਧਾ ਕਰਦਾ ਰਹੇ -ਆਮੀਨ।
Sunday, August 21, 2011
ਟੀਸੀ ਵਾਲੇ ਬੇਰ 'ਤੇ ਟਿਕੀ ਨਜ਼ਰ : ਵਾਇਸ ਆਫ਼ ਪੰਜਾਬ ਪਰਦੀਪ ਸਰਾਂ

'ਪਿਆਰ-ਦ ਰੀਅਲ ਲਵ' ਲੈ ਕੇ ਆ ਰਿਹੈ ਅਰਸ਼ਦੀਪ 'ਅਰਸ਼'
ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਅੰਦਰ ਗਾਇਕਾਂ ਦੀ ਭਰਮਾਰ ਹੋ ਗਈ ਐ ਆਏ ਦਿਨ ਪਤਾ ਨਹੀਂ ਕਿੰਨੇ ਗਾਇਕ ਸਾਹਮਣੇ ਆਉਂਦੇ ਨੇ, ਪੱਲਿਓਂ ਪੈਸੇ ਖਰਚ ਕਰਕੇ ਕੱਚ ਘਰੜ ਗੀਤਾਂ ਦੀ ਟੇਪ ਕਰਦੇ ਨੇ, ਤੇ ਫਿਰ ਕਿਤੇ ਅਲੋਪ ਹੋ ਜਾਂਦੇ ਨੇ। ਪਰ ਸਥਿਤੀ ਅਸਲੋਂ ਵੀ ਨਿਰਾਸ਼ਾ ਵਾਲੀ ਨਹੀਂ, ਕਦੇ-ਕਦੇ ਕੁੱਝ ਸੁਰੀਲੇ ਗਾਇਕ ਸਾਹਮਣੇ ਆਉਂਦੇ ਨੇ, ਜਿੰਨ੍ਹਾਂ ਦੇ ਪੱਲੇ ਗਾਇਕੀ ਦੀ ਕੁੱਝ ਸਮਝ-ਬੂਝ ਹੁੰਦੀ ਐ, ਸੁਰ-ਤਾਲ ਦਾ ਗਿਆਨ ਹੂੰਦੈ। ਅਜਿਹੇ ਗਾਇਕ ਸਲਾਹੇ ਵੀ ਜਾਂਦੇ ਨੇ ਤੇ ਲੰਮਾਂ ਸਮਾਂ ਟਿਕਦੇ ਵੀ ਐ।ਜੈਤੋ ਦਾ ਜੰਮਪਲ ਅਰਸ਼ਦੀਪ ਅਰਸ਼ ਅਜਿਹਾ ਹੀ ਗਾਇਕ ਐ ਜਿਸ ਨੇ ਲੰਮਾਂ ਸਮਾਂ ਮਿਹਨਤ ਕੀਤੀ ਐ, ਗਾਇਕੀ ਨੂੰ ਪੜ੍ਹਿਐ, ਸਿੱਖਿਐ ਤੇ ਸਮਝਿਐ। ਭੁਪਿੰਦਰ ਸ਼ਰਮਾ ਤੇ ਕਮਲੇਸ਼ ਕੁਮਾਰੀ ਦੇ ਇਕਲੌਤੇ ਪੁੱਤ 'ਅਰਸ਼' ਨੇ ਜਦੋਂ ਉਹਨੇ ਗਾਉਣਾ ਸ਼ੁਰੂ ਕੀਤਾ ਸੀ ਓਦੋਂ ਉਹ ਤੀਜੀ ਜਮਾਤ ਵਿਚ ਪੜ੍ਹਦਾ ਸੀ ਤੇ ਆਪਣੇ ਆਪ ਸਟੇਜ 'ਤੇ ਵੀ ਚੜ੍ਹਿਆ ਨਹੀਂ ਸੀ ਜਾਂਦਾ ਓਸਤੋਂ। ਹੰਸ ਰਾਜ ਹੰਸ ਦਾ ਗੀਤ ਗਾਇਆ ਕਰਦਾ ਸੀ ਉਹ 'ਨੀ ਵਣਜਾਰਣ ਕੁੜੀਏ'। ਓਸੇ ਵੇਲੇ ਹੀ ਉਹਨੇ ਇਕ ਮੁਕਾਬਲੇ ਵਿਚ 'ਸਿੰਗਰ ਆਫ ਦਾ ਸਿਟੀ' ਦਾ ਖਿਤਾਬ ਆਪਣੀ ਝੋਲੀ ਪੁਆ ਕੇ ਸਾਬਤ ਕਰ ਦਿੱਤਾ ਸੀ ਕਿ ਇਹ ਮੁੰਡਾ ਸੰਗੀਤ ਦੇ ਖੇਤਰ ਵਿਚ ਆਪਣੀ ਪਛਾਣ ਬਣਾਵੇਗਾ ਤੇ ਉਹ ਇਸ ਰਾਹ ਸਾਬਤ ਕਦਮ ਤੁਰ ਪਿਐ। ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਉੁਸਨੇ ਗਰੈਜੂਏਸ਼ਨ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਉਸਨੇ ਸੰਗੀਤ ਦੀ ਮਾਸਟਰ ਡਿਗਰੀ ਲਈ। ਸਰਕਾਰੀ ਕਾਲਜ ਜਲੰਧਰ ਤੋਂ ਉਹਨੇ ਬੀ. ਐੱਡ ਸੰਗੀਤ ਵਿਸ਼ੇ ਨਾਲ ਕੀਤੀ ਐ ਅਤੇ ਪੰਜਾਬੀ ਦੀ ਮਾਸਟਰ ਡਿਗਰੀ ਵੀ ਕਰ ਲਈ ਐ। ਬੀ. ਐੱਡ ਕਰਦਿਆਂ ਹੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਲੋਕ ਗੀਤ ਅਤੇ ਗ਼ਜ਼ਲ ਗਾਇਣ ਵਿਚ ਗੋਲਡ ਮੈਡਲਿਸਟ ਬਣਿਆ। ਅੱਜ-ਕੱਲ੍ਹ ਸਰਕਾਰੀ ਆਦਰਸ਼ ਸਕੂਲ ਮੱਲਾ ਵਿਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਅ ਰਿਹੈ। ਸੰਗੀਤ ਦੇ ਖੇਤਰ ਵਿਚ ਉਹਨੇ ਸਰਕਾਰੀ ਬਰਜਿੰਦਰ ਕਾਲਜ ਫ਼ਰੀਦਕੋਟ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ: ਰਾਜੇਸ਼ ਮੋਹਨ ਨੂੰ ਆਪਣਾ ਉਸਤਾਦ ਧਾਰਿਆ ਤੇ ਨੀਝ ਲਾ ਕੇ ਸੰਗੀਤ ਦੀਆਂ ਬਾਰੀਕੀਆਂ ਸਮਝੀਆਂ। ਪਿਛਲੇ ਕਰੀਬ ਦੋ ਦਹਾਕਿਆਂ ਤੋਂ ਜ਼ਿਆਦਾ ਸਮਾਂ ਸਗੀਤ ਸਾਧਨਾਂ ਤੋਂ ਬਾਅਦ ਇਹਨੀ ਦਿਨੀਂ ਉਹ ਆਪਣੀ ਪਲੇਠੀ ਟੇਪ ਦੀ ਤਿਆਰੀ ਵਿਚ ਲੱਗਿਆ ਹੋਇਐ। 'ਪਿਆਰ-ਦ ਰੀਅਲ ਲਵ' ਟਾਈਟਲ ਥੱਲੇ ਰਿਲੀਜ਼ ਹੋਣ ਜਾ ਰਹੀ ਇਸ ਟੇਪ ਵਿਚ ਖੁਦ ਅਰਸ਼ਦੀਪ ਅਰਸ਼, ਗੁਰਯਾਦ ਬਰਾੜ, ਪ੍ਰੋ: ਰਾਜੇਸ਼ ਮੋਹਨ ਤੇ ਸੱਚਦੇਵ ਮੀਤਾ ਦੇ ਲਿਖੇ ਗੀਤਾਂ ਨੂੰ ਸੰਗੀਤ ਵਿਚ ਅਰਸ਼ ਨੇ ਖੁਦ ਹੀ ਢਾਲਿਐ। ਕੈਸਟ ਦਾ ਟਾਈਟਲ ਗੀਤ 'ਪਿਆਰ-ਦ ਰੀਅਲ ਲਵ' ਅਤੇ ਸੱਜਣਾ ਵੇ ਸੱਜਣਾ ਮੁੰਕਮਲ ਹੋ ਚੁੱਕੇ ਹਨ ਤੇ ਦੋਹਾਂ ਦੇ ਵੀਡੀਓ ਵੀ ਫਿਲਮਾਏ ਜਾ ਚੁੱਕੇ ਨੇ। ਅਰਸ਼ ਦਾ ਦੱਸਣਾ ਹੈ ਕਿ ਇਸ ਟੇਪ ਵਿਚ ਉਸਨੇ ਪਰਵਾਰਕ ਤੇ ਮਿਆਰੀ ਮੈਟਰ ਸ਼ਾਮਲ ਕੀਤੈ ਜੋ ਹਰ ਵਰਗ ਦੇ ਸਰੋਤਿਆਂ ਪਸੰਦ ਆਵੇਗਾ। ਅਚਿੰਤ ਮਿਊਜ਼ਕ ਨਾਂਅ ਦੀ ਕੰਪਨੀ ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਕੈਸੈਟ ਦੇ ਗੀਤਾਂ ਨੂੰ ਉਭਰਦੇ ਵੀਡੀਓ ਨਿਰਦੇਸ਼ਕ ਜੇ.ਡੀ. ਵਰਿੰਦਰ ਦੀ ਦੇਖ ਰੇਖ ਵਿਚ ਫਿਲਮਾਇਆ ਜਾ ਰਿਹੈ।
-ਹਰਮੇਲ ਪਰੀਤ
ਬਰਾੜ ਪੈਲੇਸ ਦੇ ਪਿੱਛੇ, ਜੈਤੋਮੋਬਾ: 94173 33316
Subscribe to:
Posts (Atom)